ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ’ਚ ‘ਬਲੂ ਇਕਾਨਮੀ’ ਵਿਸ਼ੇ ’ਤੇ ਏ. ਆਈ. ਸੀ. ਟੀ. ਈ. ਵਲੋਂ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ
ਜੇਠੂਵਾਲ, 27 ਨਵੰਬਰ (ਮਿੱਤਰ ਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.
ਜੇਠੂਵਾਲ, 27 ਨਵੰਬਰ (ਮਿੱਤਰ ਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਆਪ ਗਰੁੱਪ ਇੰਸਟੀਚਿਊਟ ਸੋਹੀਆਂ ਖੁਰਦ (ਅੰਮ੍ਰਿਤਸਰ) ਵਿਖੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵਲੋਂ ‘ਬਲੂ ਇਕਾਨਮੀ’ ਵਿਸ਼ੇ ’ਤੇ ਦੋ-ਰੋਜ਼ਾ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਦੋ ਰੋਜਾ ਬਲੂ ਇਕਾਨਮੀ ਕਾਨਫਰੰਸ ਵਿਚ ਪੁੱਜੇ ਮੁੱਖ ਮਹਿਮਾਨਾਂ ਦਾ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ, ਡਾਇਰੈਕਟਰ ਡਾ. ਐੱਮ. ਐੱਸ. ਸੈਣੀ ਤੇ ਹੋਰ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਇੰਸਟੀਚਿਊਟ ਦੇ ਡਾਇਰੈਕਟਰ ਡਾ. ਐੱਮ. ਐੱਸ. ਸੈਣੀ ਨੇ ਕਾਨਫ਼ਰੰਸ ਦੇ ਵਿਸ਼ੇ ਦੀ ਮਹੱਤਤਾ ’ਤੇ ਚਾਨਣਾ ਪਉਂਦਿਆਂ ਕਿਹਾ ਕਿ ਮੌਜੂਦਾ ਵਿਸ਼ਵ ਪੱਧਰੀ ਦ੍ਰਿਸ਼ ਵਿਚ ਬਲੂ ਇਕਾਨਮੀ ਦੀ ਵਧਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੁੰਦਰੀ ਅਤੇ ਜਲ ਸਰੋਤਾਂ ਦੀ ਟਿਕਾਊ ਵਰਤੋਂ ਆਰਥਿਕ ਵਿਕਾਸ , ਰੁਜ਼ਗਾਰ ਸਿਰਜਣ, ਤਕਨੀਕੀ ਨਵੀਨਤਾ ਅਤੇ ਵਾਤਾਵਰਣ ਸੁਰੱਖਿਆ ਲਈ ਬੇਮਿਸਾਲ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨਲਈਅੰਤਰ-ਅਨੁਸ਼ਾਸਨੀ ਖੋਜ ਅਕਾਦਮਿਕ ਸਹਿਯੋਗ ਅਤੇ ਜ਼ਿੰਮੇਵਾਰਸਰੋਤ ਪ੍ਰਬੰਧਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਆਈ.ਆਈ.ਐੱਮ. ਦੀ ਡਾ. ਹਰਪ੍ਰੀਤ ਕੌਰ ਨੇ ਬਲੂ ਇਕਾਨਮੀ ਦੇ ਆਰਥਿਕ ਪਹਿਲੂਆਂ ’ਤੇ ਇਕ ਗਿਆਨ ਭਰਪੂਰ ਸੈਸ਼ਨ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਟਿਕਾਊ ਵਿਕਾਸ, ਆਰਥਿਕ ਵਿਭਿੰਨਤਾ, ਉੱਦਮਤਾ ਅਤੇ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਨ ਵਿਚ ਇਸ ਦੇ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ। ਇਸ ਮੌਕੇ ਪ੍ਰੋਫੈਸਰ ਡਾ. ਵਿਕਰਮ ਸੰਧੂ, ਪ੍ਰੋਫੈਸਰ ਡਾ. ਵਿਨੀਤ ਪ੍ਰਕਾਸ਼,ਪ੍ਰੋਫੈਸਰ ਡਾ. ਸੰਦੀਪ ਸ਼ਰਮਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਡਾ. ਆਦਰਸ਼ ਪਾਲ ਆਦਿ ਵਲੋਂ ਵੀ ਵਾਤਾਵਰਨ ਅਤੇ ਨਿਯਮਾਂ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ, ਪ੍ਰਦੂਸ਼ਨ ਕੰਟਰੋਲ ਅਤੇ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਦੀ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਵਾਤਾਵਰਣਕ ਸੰਤੁਲਨ ਨਾਲ ਸਮਝੌਤਾ ਕੀਤੇ ਬਿਨਾਂ ਸਮੁੰਦਰੀ ਅਤੇ ਜਲ ਸਰੋਤਾਂ ਦੀ ਸਰਵੋਤਮ ਵਰਤੋਂ ਯਕੀਨੀ ਬਣਾਉਣ ਲਈ ਨਵੀਨਤਾਕਾਰੀ ਨੀਤੀਆਂ, ਟਿਕਾਊ ਵਪਾਰਕ ਅਭਿਆਸਾਂ, ਜ਼ਿੰਮੇਵਾਰ ਨਿਵੇਸ਼, ਤਕਨੀਕੀ ਤਰੱਕੀ ਅਤੇ ਵਾਤਾਵਰਣਕ ਨਿਯਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਕਾਨਫ਼ਰੰਸ ਦਾ ਆਯੋਜਨ ਕਾਨਫ਼ਰੰਸ ਕੋਆਰਡੀਨੇਟਰ ਡਾ. ਵਿਨੀਤ ਪ੍ਰਕਾਸ਼ ਅਤੇ ਸਹਿ-ਕੋਆਰਡੀਨੇਟਰ ਡਾ. ਸੁਮਨ ਨਈਅਰ ਵਲੋਂ ਕੀਤਾ।