28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਟੁੱਟੀ ਹੋਈ ਬਲੜਵਾਲ ਦੀ ਨਹਿਰ ਬੰਨ੍ਹਣ ਲਈ ਲਾਇਆ ਦੇਰ ਰਾਤ ਤੱਕ ਮੋਰਚਾ <br/>

Ad Position 21
No active advertisement
ਅਜੀਤ ਡੈਸਕ 30-08-2025
ਅਜਨਾਲਾ, 29 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਦੇਰ ਰਾਤ ਤੱਕ ਬੱਲੜ੍ਹਵਾਲ ਦੀ ਟੁੱਟੀ ਹੋਈ ਨਹਿਰ ਬੰਨਣ ਵਿਚ ਲੋਕਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਲੱਗੇ ਰਹੇ | ਦੱਸਣਯੋਗ ਹੈ ਕਿ ਇਹ ਨਹਿਰ ਕੱਲ੍ਹ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤੀ ਸੀ ਅਤੇ ਸ: ਧਾਲੀਵਾਲ ਸਾਰਾ ਦਿਨ ਘੋਹਨੇਵਾਲ, ਰਮਦਾਸ ਇਲਾਕੇ ਵਿਚ ਰਾਹਤ ਕੰਮਾਂ ਵਿਚ ਲੱਗੇ ਰਹੇ | ਜਿਉਂ ਹੀ ਉਨ੍ਹਾਂ ਨੂੰ ਸ਼ਾਮ ਇਸ ਟੁੱਟੀ ਹੋਈ ਨਹਿਰ ਦਾ ਪਤਾ ਲੱਗਾ ਤਾਂ ਉਹ ਆਪਣੇ ਸਮਰਥਕਾਂ ਸਮੇਤ ਪਿੰਡ ਦੇ ਲੋਕਾਂ ਨਾਲ ਨਹਿਰ ਬੰਨਣ ਵਿਚ ਆ ਲੱਗੇ, ਉਹ ਖੁਦ ਮਿੱਟੀ ਦੀਆਂ ਬੋਰੀਆਂ ਅਤੇ ਕਹੀ ਫੜ ਕੇ ਨਹਿਰ ਨੂੰ ਪੂਰਨ ਵਿਚ ਰੁੱਝੇ ਰਹੇ | ਖਬਰ ਲਿਖੇ ਜਾਣ ਤੱਕ ਨਹਿਰ ਨੂੰ ਮੁੜ ਬੰਨਣ ਦੀ ਕਾਰਵਾਈ ਜਾਰੀ ਸੀ ਤੇ ਸਾਬਕਾ ਮੰਤਰੀ ਸ. ਧਾਲੀਵਾਲ ਨਹਿਰ ਬੰਨਣ ਲਈ ਕੰਮ ਕਰ ਰਹੇ ਲੋਕਾਂ ਦਾ ਸਹਿਯੋਗ ਕਰ ਰਹੇ ਸਨ | ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਇਹ ਨਹਿਰ ਬੀਤੀ ਰਾਤ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤੀ ਸੀ, ਜਿਸ ਕਾਰਨ ਇਸ ਦੇ ਨੇੜੇ ਨੇੜੇ ਫਸਲਾਂ ਨੁਕਸਾਨ ਹੋ ਰਿਹਾ ਸੀ | ਪਿੰਡ ਦੇ ਲੋਕ ਇਸ ਨਹਿਰ ਨੂੰ ਬੰਨਣ ਵਿਚ ਲੱਗੇ ਸਨ ਤੇ ਮੈਨੂੰ ਜਿਉਂ ਹੀ ਪਤਾ ਲੱਗਾ ਮੈਂ ਵੀ ਇਨ੍ਹਾਂ ਦੇ ਨਾਲ ਆ ਕੇ ਲੱਗ ਗਿਆ | ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਦੁੱਖ ਦੀ ਘੜੀ ਵੀ ਆਪਣੀ ਸਿਆਸਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਵੇਲਾ ਕੰਮ ਕਰਨ ਦਾ ਹੈ, ਕੰਮ ਕਰਕੇ ਵਿਖਾਉਣ ਦਾ ਹੈ ਅਤੇ ਲੋਕਾਂ ਨਾਲ ਖੜਨ ਦਾ ਹੈ | ਕਿਸੇ ਉੱਤੇ ਦੋਸ਼ ਲਗਾ ਜਾਂ ਗਾਲਾਂ ਕੱਢ ਕੇ ਸਮਾਂ ਨਹੀਂ ਸਰਨਾ | ਸ: ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਾਰੀ ਉਮਰ ਕੁਝ ਨਹੀਂ ਕੀਤਾ ਅਤੇ ਅਗਾਂਹ ਵੀ ਕੁਝ ਨਹੀਂ ਕਰਨਾ, ਸਿਵਾਏ ਦੋਸ਼ ਲਗਾਉਣ ਤੋਂ | ਮੈਂ ਦੋਸ਼ ਲਾਉਣ ਵਿੱਚ ਯਕੀਨ ਨਹੀਂ ਰੱਖਦਾ, ਮੈਂ ਕੰਮ ਕਰਨ ਵਿਚ ਯਕੀਨ ਰੱਖਦਾ ਹਾਂ ਅਤੇ ਕੰਮਾਂ ਨਾਲ ਹੀ ਨਿਬੇੜਾ ਹੋਣਾ ਹੈ | ਇਸ ਮੌਕੇ ਬਲਾਕ ਪ੍ਰਧਾਨ ਰਘੂ ਸਾਰੰਗਦੇਵ, ਸਰਪੰਚ ਜਗਤਾਰ ਸਿੰਘ ਆਦਿ

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਾਣੀ ਦਾ ਪੱਧਰ ਘਟਿਆ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਇੰਚਾਰਜ ਸੋਨੀਆ ਮਾਨ ਵਲੋਂ ਨੇਪਾਲ ਪਿੰਡ ਦਾ ਦੌਰਾ <br/>
Ad Position 24