28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਦਾ ਪਾਣੀ ਕਸਬਾ ਚਮਿਆਰੀ ਤੱਕ ਪਹੁੰਚਿਆ

Ad Position 21
No active advertisement
ਅਜੀਤ ਡੈਸਕ 30-08-2025
ਚਮਿਆਰੀ, 29 ਅਗਸਤ (ਜਗਪ੍ਰੀਤ ਸਿੰਘ)-ਰਾਵੀ ਦਰਿਆ ਵਿਚ ਪਿਛਲੇ ਕੁਝ ਦਿਨਾਂ ਤੋਂ ਆਏ ਭਾਰੀ ਹੜਾਂ ਵਲੋਂ ਮਚਾਈ ਗਈ ਤਬਾਹੀ ਦਾ ਅਸਰ ਹੁਣ ਕਸਬਾ ਚਮਿਆਰੀ ਨੇੜੇ ਵੀ ਵੇਖਣ ਨੂੰ ਮਿਲ ਰਿਹਾ ਹੈ | ਜੇਕਰ ਵੇਖਿਆ ਜਾਵੇ ਤਾਂ ਇਥੋਂ ਨੇੜਲੇ ਪਿੰਡ ਹਰੜ ਕਲਾਂ ਤੇ ਹਰੜ ਖੁਰਦ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਘਿਰ ਗਏ ਹਨ |ਪੱਤਰਕਾਰਾਂ ਦੀ ਟੀਮ ਵਲੋਂ ਕੀਤੇ ਗਏ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਵੀ ਦਰਿਆ ਦੇ ਧੁੱਸੀ ਬੰਨ ਵਲੋਂ ਪਾਣੀ ਹੁਣ ਕਸਬਾ ਚਮਿਆਰੀ ਵਾਲੇ ਪਾਸੇ ਨੂੰ ਵੱਡੇ ਪੱਧਰ 'ਤੇ ਵੱਧ ਰਿਹਾ ਹੈ | ਜਿਸ ਨਾਲ ਚਮਿਆਰੀ ਗੱਗੋਮਾਹਲ ਸੜਕ ਦੇ ਦੋਹੀਂ ਪਾਸੀ ਪੈਂਦੇ ਹਜ਼ਾਰਾਂ ਹੀ ਏਕੜ ਫ਼ਸਲਾਂ ਬਹੁਤ ਹੀ ਜ਼ਿਆਦਾ ਪਾਣੀ ਭਰ ਜਾਣ ਕਾਰਨ ਤਬਾਹ ਹੋ ਗਈਆਂ ਹਨ ਅਤੇ ਲੋਕ ਘਰਾਂ ਵਿਚੋਂ ਨਿਕਲ ਕੇ ਉੱਚੀ ਥਾਵਾਂ ਤੇ ਚਲੇ ਗਏ ਹਨ | ਇਸ ਦੇ ਨਾਲ ਹੀ ਚਮਿਆਰੀ ਤੋਂ ਹਰੜ ਕਲਾਂ ਰਾਹੀਂ ਹਾਈਵੇ ਨੂੰ ਜੋੜਦੀ ਨਵੀਂ ਸੜਕ ਤੇ ਪਾਣੀ ਦੀ ਡੱਕ ਲੱਗਣ ਕਾਰਨ ਸੱਕੀ ਨਾਲੇ ਵਾਲੇ ਪਾਸੇ ਪਾਣੀ ਦਾ ਲੈਵਲ ਬਹੁਤ ਉੱਚਾ ਹੋ ਗਿਆ ਹੈ | ਇਸੇ ਕਾਰਨ ਹੀ ਹਰੜ ਕਲਾਂ ਤੇ ਹਰੜ ਖੁਰਦ ਪਿੰਡ ਪਾਣੀ ਵਿਚ ਘਿਰ ਚੁੱਕੇ ਹਨ | ਇਸ ਸੜਕ ਦੀਆਂ ਪੁਲੀਆਂ ਰਾਹੀਂ ਹੜ ਦਾ ਪਾਣੀ ਸਵੇਰ ਤੋਂ ਵੱਡੇ ਪੱਧਰ ਤੇ ਕਸਬਾ ਚਮਿਆਰੀ ਵੱਲ ਆ ਰਿਹਾ ਹੈ ਜਿਸ ਕਾਰਨ ਇਸ ਪਾਸੇ ਦੇ ਲੋਕਾਂ ਦੀ ਵੀ ਪਰੇਸ਼ਾਨੀ ਵੱਧ ਗਈ ਹੈ | ਇੱਥੇ ਦੱਸਣ ਯੋਗ ਹੈ ਕਿ ਇਲਾਕੇ ਅੰਦਰ ਫੌਜ ਵੀ ਪਹੁੰਚ ਗਈ ਹੈ ਅਤੇ ਦਾਣਾ ਮੰਡੀ ਚਮਿਆਰੀ ਵਿਖੇ ਬਣਾਏ ਗਏ ਸ਼ੈਲਟਰ ਵਿਚ ਪਸ਼ੂਆਂ ਲਈ ਪਸ਼ੂ ਪਾਲਣ ਵਿਭਾਗ ਵਲੋਂ ਚਾਰਾ ਵੰਡਣ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਲੰਗਰ ਵੀ ਚੱਲ ਰਿਹਾ ਹੈ | ਦੇਰ ਸ਼ਾਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦਾਣਾ ਮੰਡੀ
Ad Position 22
No active advertisement
ਪਿਛਲੀ ਖ਼ਬਰ ਤਨਖਾਹ ਜਲਦ ਨਾ ਮਿਲਣ 'ਤੇ ਹੜਤਾਲ ਦੀ ਦਿੱਤੀ ਚੇਤਾਵਨੀ ਅਗਲੀ ਖ਼ਬਰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਘਟਿਆ <br/>
Ad Position 24