ਪੰਜਾਬ ਸਰਕਾਰ ਵਲੋਂ ਤਰਸਿੱਕਾ ਬਲਾਕ ਨੂੰ ਜੰਡਿਆਲਾ ਗੁਰੂ ਬਲਾਕ 'ਚ ਰਲਾਉਣ ਦੇ ਫ਼ੈਸਲੇ ਵਿਰੁੱਧ ਲੋਕਾਂ 'ਚ ਰੋਸ <br/>
ਅਜੀਤ ਡੈਸਕ
06-09-2025
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਲਕੀਤ ਸਿੰਘ ਸਰਜਾ ਨੇ ਕਿਹਾ ਕਿ ਸਰਕਾਰ ਦਾ ਇਹ ਇਕਤਰਫ਼ਾ ਫ਼ੈਸਲਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਏਗਾ | ਲੋਕਾਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਚੁੱਪ ਨਹੀਂ ਬੈਠਣਗੇ | ਇਸ ਮੌਕੇ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਤਲਵੰਡੀ, ਗੁਰਪਾਲ ਸਿੰਘ ਚੌਹਾਨ ਸਾਬਕਾ ਸਰਪੰਚ, ਆੜਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਆਦਿ ਹਾਜ਼ਰ ਸਨ |