18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਐੱਸ.ਡੀ.ਐੱਚ. ਬਾਬਾ ਬਕਾਲਾ ਸਾਹਿਬ ਵਿਖੇ ‘ਨਵਜੰਮੇ ਬੱਚਿਆਂ ਦੀ ਸੰਭਾਲ ਸੰਬੰਧੀ ਹਫ਼ਤਾ’ ਦੀ ਸ਼ੁਰੂਆਤ

ਬਾਬਾ ਬਕਾਲਾ ਸਾਹਿਬ, 18 ਨਵੰਬਰ (ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 19-11-2026
ਬਾਬਾ ਬਕਾਲਾ ਸਾਹਿਬ, 18 ਨਵੰਬਰ (ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਮ. ਓ. ਡਾ. ਨੀਰਜ ਭਾਟੀਆ ਦੀ ਅਗਵਾਈ ਹੇਠ ਸਬ-ਡਵੀਜ਼ਨਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ‘ਨਿਊ ਬੋਰਨ ਕੇਅਰ ਵੀਕ’ (ਨਵਜੰਮੇ ਬੱਚਿਆਂ ਦੀ ਸੰਭਾਲ ਸੰਬੰਧੀ ਹਫ਼ਤਾ) ਮਨਾਇਆ ਜਾ ਰਿਹਾ ਹੈ । ਇਸ ਵਿਸ਼ੇਸ਼ ਹਫ਼ਤੇ ਦੀ ਸ਼ੁਰੂਆਤ ਡਾ. ਜਸਪ੍ਰੀਤ ਬੇਦੀ ਅਤੇ ਡਾ. ਓਮ ਪ੍ਰਕਾਸ਼ ਵਲੋਂ ਹਸਪਤਾਲ ਵਿਚ ਨਵਜੰਮੇ ਬੱਚਿਆਂ ਦੀ ਸਿਹਤ ਜਾਂਚ ਕਰਕੇ ਕੀਤੀ ਗਈ । ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ 28 ਦਿਨਾਂ ਦੌਰਾਨ ਰੱਖੀ ਜਾਣ ਵਾਲੀ ਵਿਸ਼ੇਸ਼ ਸਾਵਧਾਨੀ ਅਤੇ ਸਹੀ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਮੌਕੇ ਡਾ. ਜਸਪ੍ਰੀਤ ਸਿੰਘ ਵਿਰਦੀ, ਡਾ. ਓਮ ਪ੍ਰਕਾਸ਼, ਡਾ. ਨੀਰਜ ਬਿਸ਼ਟ, ਡਾ. ਲਖਵਿੰਦਰ ਸਿੰਘ, ਬਲਾਕ ਐਜੂਕੇਟਰ ਮਨਦੀਪ ਕੌਰ, ਨਰਸਿੰਗ ਸਿਸਟਰ ਹਰਜਿੰਦਰ ਕੌਰ, ਸਟਾਫ਼ ਨਰਸ ਜਗਰੂਪ ਕੌਰ ਅਤੇ ਸਟਾਫ਼ ਨਰਸ ਸਤਨਾਮ ਕੌਰ ਸਮੇਤ ਹਸਪਤਾਲ ਦਾ ਹੋਰ ਸਟਾਫ਼ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਨੰਗਲ ਸੋਹਲ ਵਿਚ ਕਾਂਗਰਸ ਦੇ ਦੋ ਪੰਚਾਂ ਸਮੇਤ ਦਰਜਨਾਂ ਕਾਰਕੁੰਨ ਆਪ ’ਚ ਸ਼ਾਮਿਲ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਨੂੰ ਸਮਰਪਿਤ ਸਮਰ ਸਭਾ ਸੰਕਲਪ ਯਾਤਰਾ ’ਚ ਜਥਾ ਰਵਾਨਾ
Ad Position 24