ਰਈਆ, 5 ਸਤੰਬਰ (ਸ਼ਰਨਬੀਰ ਸਿੰਘ ਕੰਗ)-ਰੋਜੀ ਰੋਟੀ ਖਾਤਿਰ ਦੁਬਈ ਗਏ ਇਥੋਂ ਨਜਦੀਕੀ ਪਿੰਡ ਫੇਰੂਮਾਨ ਦੇ ਨੌਜਵਾਨ ਕੁਸ਼ਲਦੀਪ ਸਿੰਘ (42) ਪੁੱਤਰ ਅਮਰੀਕ ਸਿੰਘ ਦੀ 18-19 ਅਗਸਤ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਹੈ | ਮਿ੍ਤਕ ਇਕ ਸਾਲ ਪਹਿਲਾਂ ਹੀ ਦੁਬਈ ਗਿਆ ਸੀ ਤੇ ਉਥੇ ਡਰਾਈਵਰ ਦੀ ਨੌਕਰੀ ਕਰਦਾ ਸੀ | ਹਫਤਾ ਭਰ ਦੀ ਖੱਜਲ ਖਰਾਬੀ ਤੋਂ ਬਾਅਦ ਮਿ੍ਤਕ ਦੇਹ ਦੇ ਪਿੰਡ ਪਹੁੰਚਣ 'ਤੇ ਮਾਹੌਲ ਗਮਗੀਨ ਹੋ ਗਿਆ | ਮਿ੍ਤਕ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਮਘਾਟ ਵਿਖੇ ਕਰ ਦਿੱਤਾ ਗਿਆ |