24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਅੱਗੇ ਆਈਆਂ ਸੰਸਥਾਵਾਂ <br/>

Ad Position 21
No active advertisement
ਅਜੀਤ ਡੈਸਕ 07-09-2025
ਅਜਨਾਲਾ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਨ੍ਹਾਂ ਲੋਕਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਨਾਮੀ ਸੰਸਥਾਵਾਂ, ਦਾਨੀ ਪੁਰਸ਼, ਐਸੋਸੀਏਸ਼ਨਾਂ ਅਤੇ ਹੋਰ ਲੋਕ ਅੱਗੇ ਆ ਰਹੇ ਹਨ | ਸ਼੍ਰੀ ਸੁਖਦੇਵ ਸਿੰਘ ਛੀਨਾ ਆਈਪੀਐਸ, ਪ੍ਰਧਾਨ ਦ ਸਰਵਿਸ ਕਲੱਬ ਅੰਮਿ੍ਤਸਰ ਅਤੇ ਉਨ੍ਹਾਂ ਦੀ ਪ੍ਰਬੰਧਕੀ ਟੀਮ ਨੇ ਕੈਂਪ ਆਫਿਸ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਸਕੱਤਰ ਰੈੱਡ ਕਰਾਸ ਸੋਸਾਇਟੀ ਅੰਮਿ੍ਤਸਰ ਰਾਹੀਂ 2 ਲੱਖ ਰੁਪਏ ਦਾ ਚੈੱਕ ਸੌਂਪਿਆ | ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰ ਐਸੋਸੀਏਸ਼ਨ ਵਲੋਂ ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਰਾਜੀਵ ਅਰੋੜਾ ਅਤੇ ਪ੍ਰਧਾਨ ਨਕੁਲ ਸ਼ਰਮਾ ਵਲੋਂ 151000 ਦਾ ਚੈੱਕ ਰੈੱਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ ਗਿਆ, ਜਦਕਿ ਪੰਜਾਬ ਨੈਸ਼ਨਲ ਬੈਂਕ ਅੰਮਿ੍ਤਸਰ ਦੇ ਸਮੂਹ ਸਟਾਫ ਤੇ ਮੈਨੇਜਮੈਂਟ ਵਲੋਂ ਕਿ੍ਸ਼ਨਾ ਕੁਮਾਰ ਸਰਕਲ ਹੈੱਡ ਅਤੇ ਹਿੰਮਤ ਡਿਪਟੀ ਸਰਕਲ ਹੈੱਡ ਪੰਜਾਬ ਨੈਸ਼ਨਲ ਬੈਂਕ ਵਲੋਂ ਢਾਈ ਲੱਖ ਦਾ ਚੈੱਕ ਦਿੱਤਾ ਗਿਆ |
ਇਸੇ ਦੌਰਾਨ ਜੈ ਹੋ ਕਲੱਬ ਅੰਮਿ੍ਤਸਰ ਦੇ ਪ੍ਰਧਾਨ ਸ੍ਰੀ ਵਿੱਕੀ ਦੱਤਾ ਵਲੋਂ ਹੜ ਪੀੜਤ 50 ਪਰਿਵਾਰਾਂ ਲਈ ਘਰ ਦਾ ਲੋੜੀਂਦਾ ਸਾਮਾਨ ਜਿਵੇਂ ਕਿ ਸਿਲੰਡਰ, ਚੁੱਲਾ, ਮੰਜਾ, ਬਿਸਤਰਾ, ਘਰ ਦੇ ਲੋੜੀਂਦੇ ਭਾਂਡੇ ਅਤੇ ਗੱਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ 'ਚ ਵੰਡੇ ਗਏ | ਇਸੇ ਦੌਰਾਨ ਅੱਜ ਵਿਸ਼ਵਾਸ ਫਾਊਾਡੇਸ਼ਨ ਪੰਚਕੂਲਾ ਵਲੋਂ ਸਾਧਵੀ ਨਿਲਮਾ ਵਿਸ਼ਵਾਸ਼ , ਸੈਕਟਰੀ ਰਿਸ਼ੀ ਵਿਸ਼ਵਾਸ, ਸੁਸ਼ੀਲ ਟੌਂਕ ਅਤੇ ਰਮੇਸ਼ ਸੁਮਨ ਵਲੋਂ ਪ੍ਰਭਾਵਿਤ ਇਲਾਕੇ ਵਿਚ ਵੰਡਣ ਲਈ 2000 ਬੈੱਡ ਸ਼ੀਟਾਂ, 2500 ਸੈਨੇਟਰੀ ਪੈਡ, 500 ਤਰਪਾਲਾਂ ਅਤੇ 400 ਬੈਗ ਕੈਟਲ ਫੀਡ ਦੇ ਡਿਪਟੀ ਕਮਿਸ਼ਨਰ ਨੂੰ ਭੇਟ ਕੀਤੇ ਗਏ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਡੀਐੱਮ ਮਾਰਕਫੈਡ ਮਨਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਨੇ ਪੱਡੇਆਣਾ ਰੋਡ ਤੋਂ ਬਾਬਾ ਪਾਲਾ ਸਿੰਘ ਜੀ ਦੇ ਅਸਥਾਨ ਤੱਕ ਸੜਕ 'ਤੇੇ ਮਿੱਟੀ ਪਾ ਕੇ ਕੀਤੀ ਸੇਵਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੜ੍ਹ ਪੀੜਤਾਂ ਨੂੰ ਵੰਡ ਰਿਹਾ ਰਾਸ਼ਨ <br/>
Ad Position 24