ਬਾਬਾ ਬਕਾਲਾ ਸਾਹਿਬ, 6 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਈ ਵਿਚ ਆਈਆਂ ਭਾਰੀ ਬਾਰਿਸ਼ਾਂ ਕਾਰਣ ਪਿੰਡ ਪੱਡੇਆਣਾ ਤੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੱਕ ਸੜਕ ਦੀ ਹਾਲਤ ਬੜੀ ਖਸਤਾ ਹੋ ਗਈ ਹੈ | ਉਪਰੋਂ ਤਰਨਾ ਦਲ ਦੇ ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਦੀ ਸਲਾਨਾ ਬਰਸੀ 11 ਸਤੰਬਰ ਨੂੰ ਮਨਾਈ ਜਾ ਰਹੀ ਹੈ | ਜਿਸ ਦੇ ਮੱਦੇਨਜ਼ਰ 'ਧੀਆਂ ਦੇ ਰਾਖੇ' ਸਮਾਜ ਸੇਵੀ ਸੰਸਥਾ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਜੇ.ਸੀ.ਬੀ. ਨਾਲ ਪੱਡੇਆਣਾ ਤੋਂ ਬਾਬਾ ਪਾਲਾ ਸਿੰਘ ਜੀ ਦੇ ਅਸਥਾਨ, ਬਾਬਾ ਬਕਾਲਾ ਸਾਹਿਬ ਖ਼ੁਦ ਮਿੱਟੀ ਪਾ ਕੇ ਅਤੇ ਸੜਕਾਂ ਦੇ ਦੋਵੇਂ ਪਾਸਿਉਂ ਬੈਠ ਰਹੇ ਕਿਨਾਰਿਆਂ ਨੂੰ ਸੜਕ ਦੇ ਬਰਾਬਰ ਕਰਕੇ ਵੱਡੀ ਸੇਵਾ ਕੀਤੀ ਹੈ | ਇਸ ਮੌਕੇ ਸੰਸਥਾ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਦੇ ਨਾਲ ਜਗਰੂਪ ਸਿੰਘ ਬਾਠ, ਮਲਕੀਤ ਸਿੰਘ ਬਾਠ, ਜਸਬੀਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਜੋਤ ਸਿੰਘ ਬਾਠ, ਨਿਸ਼ਾਨ ਸਿੰਘ, ਹਰਦੇਵ ਸਿੰਘ, ਹਰਵੰਤ ਸਿੰਘ, ਅਰਸ਼ਦੀਪ ਸਿੰਘ ਬਾਠ, ਕੁਲਵੰਤ ਸਿੰਘ, ਅਮਰਜੋਤ ਸਿੰਘ, ਬਿਕਰਮਜੀਤ ਸਿੰਘ ਬਾਠ, ਹਰਜੀਤ ਸਿੰਘ, ਨੀਟਾ ਭੁੱਲਰ, ਦੀਪੂ ਭੁੱਲਰ, ਸੁਖਜਿੰਦਰ ਸਿੰਘ, ਪਿਸ਼ੌਰਾ ਸਿੰਘ ਬਾਠ, ਕੁਲਜੀਤ ਸਿੰਘ, ਸੰਦੀਪ ਸਿੰਘ ਬਾਠ ਅਤੇ ਹੋਰ ਹਾਜ਼ਰ ਸਨ |
ਸਮਾਜ ਸੇਵੀ ਸੰਸਥਾ ਨੇ ਪੱਡੇਆਣਾ ਰੋਡ ਤੋਂ ਬਾਬਾ ਪਾਲਾ ਸਿੰਘ ਜੀ ਦੇ ਅਸਥਾਨ ਤੱਕ ਸੜਕ 'ਤੇੇ ਮਿੱਟੀ ਪਾ ਕੇ ਕੀਤੀ ਸੇਵਾ <br/>
ਅਜੀਤ ਡੈਸਕ
07-09-2025