24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਟਾਂਗਰਾ ਫਲਾਈਓਵਰ ਟੁੱਟਿਆ-ਹਰਦੀਪ ਗਿੱਲ ਨੇ ਕੀਤਾ ਮੁਆਇਨਾ <br/>

Ad Position 21
No active advertisement
ਅਜੀਤ ਡੈਸਕ 07-09-2025
ਟਾਂਗਰਾ, 6 ਸਤੰਬਰ (ਹਰਜਿੰਦਰ ਸਿੰਘ ਕਲੇਰ)-ਭਾਰੀ ਬਰਸਾਤ ਕਾਰਨ ਨਵਾਂ ਬਣਿਆ ਟਾਂਗਰਾ ਫਲਾਈਓਵਰ ਕੁਝ ਹੀ ਦਿਨਾਂ 'ਚ ਟੁੱਟ ਗਿਆ | ਇਹ ਮਾਮਲਾ ਲੋਕਾਂ ਅਤੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਅੱਜ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਪ੍ਰਧਾਨ ਹਰਦੀਪ ਸਿੰਘ ਗਿੱਲ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦਿਆਂ ਕੰਮ ਜਲਦੀ ਪੂਰਾ ਕਰਨ ਦੀ ਮੰਗ ਕੀਤੀ | ਅਧਿਕਾਰੀਆਂ ਨੇ ਦੱਸਿਆ ਕਿ ਪੁਲ ਫਿਲਹਾਲ ਆਰਜ਼ੀ ਤੌਰ 'ਤੇ ਖੋਲਿਆ ਗਿਆ ਸੀ, ਲਾਈਟਾਂ, ਪੇਂਟਿੰਗ ਤੇ ਰੋਡ ਮਾਰਕਿੰਗ ਵਰਗੇ ਕੰਮ ਅਜੇ ਬਾਕੀ ਹਨ | ਆਈ.ਆਈ.ਟੀ. ਰੁੜਕੀ ਦੀ ਟੀਮ ਵੀ ਮੁਆਇਨਾ ਕਰ ਚੁੱਕੀ ਹੈ | ਹਰਦੀਪ ਗਿੱਲ ਨੇ ਕਿਹਾ ਕਿ ਪੱੁਲ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇਗੀ | ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਮੌਸਮ ਸਾਫ਼ ਹੋਣ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਲੋਕੇਸ਼ ਯਾਦਵ, ਜੋਗੇਸ਼ ਯਾਦਵ, ਅਨਿਕ ਮਹਾਜਨ, ਨਰਿੰਦਰ ਸਿੰਘ ਮੁੱਛਲ, ਪਲਵਿੰਦਰ ਸਿੰਘ ਸੰਧੂ, ਜਗਰੂਪ ਸਿੰਘ ਵਡਾਲੀ ਤੇ ਸਰਬਜੀਤ ਸਿੰਘ ਵਡਾਲੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8 ਸਾਲ ਦੇ ਬੱਚੇ ਨੂੰ ਕਿਡਨੀ ਦੀ ਸਮੱਸਿਆ ਦਾ ਪਤਾ ਚਲਦਿਆਂ ਹੀ ਪ੍ਰਸ਼ਾਸਨ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ... ਅਗਲੀ ਖ਼ਬਰ ਵਜ਼ੀਰ ਭੁੱਲਰ 'ਚ ਦੋ ਘਰਾਂ ਦੀਆਂ ਡਿਗੀਆਂ ਛੱਤਾਂ <br/>
Ad Position 24