24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਬੀਰ ਸਿੰਘ ਚੌਹਾਨ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 07-09-2025
ਅਜਨਾਲਾ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਤੇ ਐੱਸ.ਕੇ.ਐੱਮ. ਦੇ ਕੌਮੀ ਤਾਲਮੇਲ ਕਮੇਟੀ ਦੇ ਮੈਂਬਰ ਜੰਗਬੀਰ ਸਿੰਘ ਚੌਹਾਨ ਦੁਆਬਾ ਖੇਤਰ ਵਿੱਚੋਂ ਉੱਚ ਪੱਧਰੀ ਟੀਮ ਨਾਲ ਅਜਨਾਲਾ ਤੇ ਰਮਦਾਸ ਦੇ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਹੜ੍ਹ ਪੀੜਤਾਂ ਦੀ ਰਾਹਤ ਵੰਡਣ ਲਈ ਮਹਿਲ ਬੁਖਾਰੀ ਨੇੜੇ ਅਜਨਾਲਾ ਵਿਖੇ ਸਥਾਪਤ ਕੈਂਪ ਵਿਚ ਪਹੁੰਚੇ, ਜਿੱਥੇ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਿਚ ਕੈਂਪ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ | ਜੰਗਬੀਰ ਸਿੰਘ ਚੌਹਾਨ ਨੇ ਅਣਗੌਲੇ ਪਿੰਡਾਂ ਦੀ ਸੂਚੀ ਪ੍ਰਾਪਤ ਕੀਤੀ ਅਤੇ ਯਕੀਨ ਦਿਵਾਇਆ ਕਿ 5-6 ਦਿਨਾਂ ਵਿਚ ਜ਼ਰੂਰਤ ਅਨੁਸਾਰ ਪਸ਼ੂਆਂ ਲਈ ਚੌਕਰ, ਫੀਡ ਅਤੇ ਚਾਰਾ ਆਦਿ ਵੱਡੇ ਪੱਧਰ 'ਤੇ ਭੇਜਿਆ ਜਾਵੇਗਾ | ਇਸ ਮੌਕੇ ਕੁਲਵੰਤ ਸਿੰਘ ਮੱਲੂਨੰਗਲ, ਟਹਿਲ ਸਿੰਘ ਚੇਤਨਪੁਰਾ, ਅਬਦੁਲ ਬਾਤਸ ਇਮਾਮ, ਪਰਗਟ ਸਿੰਘ, ਜਗਰੂਪ ਸਿੰਘ ਦੁਆਬਾ ਖੇਤਰ, ਮਨਜਿੰਦਰ ਸਿੰਘ ਭੋਏਵਾਲੀ, ਵਰਿੰਦਰ ਸਿੰਘ ਉੱਗਰ ਔਲਖ ਅਤੇ ਸੁਰਜੀਤ ਸਿੰਘ ਕੋਟ ਰਜ਼ਾਦਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਚੇਤਨਾ ਮਾਰਚ 'ਚ ਵੱਡੀ ਗਿਣਤੀ 'ਚ ਸੰਗਤਾਂ ਦੇ ਸ਼ਾਮਿਲ ਹੋਣ 'ਤੇ ਰਿਣੀ ਰਹਾਂਗਾ-ਬਾਬਾ ਅਬਦਾਲ ਨਰਿੰਦਰ ਭੋਆ ਨੂੰ ਟਰੱਸਟ... ਅਗਲੀ ਖ਼ਬਰ ਹੜ੍ਹ ਪੀੜਤ ਪਰਿਵਾਰਾਂ ਲਈ ਅਮਨਦੀਪ ਕੁਮਾਰ ਜੈਂਤੀਪੁਰ ਵਲੋਂ ਰਾਹਤ ਸਮੱਗਰੀ ਦੇ ਟਰੱਕ ਰਵਾਨਾ <br/>
Ad Position 24