24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚੇਤਨਾ ਮਾਰਚ 'ਚ ਵੱਡੀ ਗਿਣਤੀ 'ਚ ਸੰਗਤਾਂ ਦੇ ਸ਼ਾਮਿਲ ਹੋਣ 'ਤੇ ਰਿਣੀ ਰਹਾਂਗਾ-ਬਾਬਾ ਅਬਦਾਲ ਨਰਿੰਦਰ ਭੋਆ ਨੂੰ ਟਰੱਸਟ ਦਾ ਮੈਂਬਰ ਬਣਾਉਣ 'ਤੇ ਕੀਤਾ ਸਨਮਾਨਿਤ

Ad Position 21
No active advertisement
ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਟ੍ਰਸਟ ਪੰਜਾਬ ਦਾ ਮਿਸਤਰੀ ਨਰਿੰਦਰ ਸਿੰਘ ਭੋਆ ਨੂੰ ਮੈਂਬਰ ਬਣਾਉਣ ਤੇ ਸਨਮਾਨਿਤ ਕਰਦੇ ਹੋਏ ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਡਾ: ਕੁਲਵਿੰਦਰ ਸਿੰਘ ਤੇ ਹੋਰ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 07-09-2025
ਜੇਠੂਵਾਲ, 6 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਟ੍ਰਸਟ ਪੰਜਾਬ ਵਲੋਂ ਅਮਰ ਸ਼ਹੀਦ ਤੇ ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੀਤੇ ਦਿਨੀਂ ਹਲਕਾ ਮਜੀਠਾ ਦੇ ਪਿੰਡ ਅਬਦਾਲ ਤਪ ਅਸਥਾਨ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ਸਜਾਇਆ ਗਿਆ ਚੇਤਨਾ ਮਾਰਚ ਵਿਚ ਹਲਕਾ ਮਜੀਠਾ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਇਸ ਚੇਤਨਾ ਮਾਰਚ ਨੂੰ ਸਫਲ ਬਣਾਉਣ ਤੇ ਮੈਂ ਸੰਗਤਾਂ ਦਾ ਹਮੇਸ਼ਾਂ ਰਿਣੀ ਰਹਾਂਗਾ, ਜਿਨ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਉਕਤ ਸ਼ਬਦਾਂ ਦਾ ਪ੍ਰਗਟਾਵਾ ਟ੍ਰਸਟ ਦੇ ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਵਲੋਂ ਪਿੰਡ ਭੋਆ ਫਤਹਿਗੜ੍ਹ ਵਿਖੇ ਗੁਰਸਿੱਖ ਪਰਿਵਾਰ ਨਾਲ ਸੰਬੰਧਤ ਮਿਸਤਰੀ ਨਰਿੰਦਰ ਸਿੰਘ ਭੋਆ ਟ੍ਰਸਟ ਦਾ ਮੈਂਬਰ ਬਣਾਉਣ ਤੇ ਕਾਰਡ ਦੇਣ ਮੌਕੇ ਸਨਮਾਨਿਤ ਕਰਨ ਮੌਕੇ ਕੀਤਾ | ਬਾਬਾ ਅਬਦਾਲ ਨੇ ਕਿਹਾ ਕਿ ਚੇਤਨਾ ਮਾਰਚ ਵਿਚ ਪੁੱਜੇ ਸੰਤਾਂ ਮਹਾਂਪੁਰਖਾਂ, ਸਿਆਸੀ ਆਗੂਆਂ ਜਿਨ੍ਹਾਂ ਵਿਚ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਕੰਵਲਜੀਤ ਸਿੰਘ ਉਦੋਕੇ ਅਤੇ ਹੋਰ ਆਗੂਆਂ ਵਲੋਂ ਇਸ ਚੇਤਨਾ ਮਾਰਚ ਵਿਚ ਵੱਡਾ ਯੋਗਦਾਨ ਪਾਇਆ, ਜਿਸ ਲਈ ਟ੍ਰਸਟ ਅੱਗੇ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਧੰਨਵਾਦ ਕਰਦਾ | ਮਿਸਤਰੀ ਨਰਿੰਦਰ ਸਿੰਘ ਭੋਆ ਨੇ ਕਿਹਾ ਕਿ ਬਾਬਾ ਰਾਮ ਸਿੰਘ ਅਬਦਾਲ ਵਲੋਂ ਜੋ ਮੈਨੂੰ ਟ੍ਰਸਟ ਦਾ ਮੈਂਬਰ ਬਣਾ ਕੇ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਉਹ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਬਾਬਾ ਅਬਦਾਲ ਨਾਲ ਸਰਪੰਚ ਗੁਰਭੇਜ ਸਿੰਘ ਸੋਨਾ, ਪੰਚ ਬਲਵਿੰਦਰ ਸਿੰਘ ਬਿੱਟੂ, ਕਸ਼ਮੀਰ ਸਿੰਘ ਬਾਊ, ਡਾ: ਕੁਲਵਿੰਦਰ ਸਿੰਘ ਭੋਆ, ਪੰਚ ਗੁਰਮੇਜ ਸਿੰਘ, ਦਿਲਬਾਗ ਸਿੰਘ, ਅਮਰਿੰਦਰ ਸਿੰਘ ਅਬਦਾਲ , ਸੋਨੂੰ ਡੀ.ਜੇ.ਵਾਲਾ, ਬਾਬਾ ਮੇਜਰ ਸਿੰਘ ਭੌਆ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪਿੰਡ ਸਾਧੂ ਨਗਰ ਦੇ ਲੋਕਾਂ ਨੂੰ 100 ਪੇਟੀਆਂ ਪਾਣੀ ਦੀਆਂ ਭੇਜੀਆਂ ਅਗਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਬੀਰ ਸਿੰਘ ਚੌਹਾਨ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ <br/>
Ad Position 24