ਚੋਗਾਵਾਂ, 21 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਥਾਨਕ ਕਸਬਾ ਲੋਪੋਕੇ ਦੇ ਇਤਿਹਾਸਕ ਗੁਰਦੁਆਰਾ ਭਾਈ ਹਰਦਾਸ ਵਿਖੇ ਸਮੂਹ ਪਿੰਡ ਤੇ ਇਲਾਕਾ ਵਾਸੀਆਂ, ਪ੍ਰਧਾਨ ਦਿਆਲ ਸਿੰਘ ਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਬਾਬਾ ਭਾਈ ਹਰਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ 'ਚ ਪੰਥ ਦੇ ਮਹਾਨ ਰਾਗੀ, ਢਾਡੀ, ਕਵੀਸ਼ਰੀ ਜਥੇ ਜਿਨ੍ਹਾਂ 'ਚ ਭਾਈ ਦੀਦਾਰ ਸਿੰਘ ਪੰਜੂਰਾਏ ਦਾ ਕਵੀਸ਼ਰੀ ਜਥਾ, ਭਾਈ ਸੁਲੱਖਣ ਸਿੰਘ ਰਿਆੜ ਦਾ ਕਵੀਸ਼ਰੀ ਜਥਾ, ਭਾਈ ਮੇਜਰ ਸਿੰਘ ਖਾਲਸਾ ਲੋਹੀਆਂ ਦੇ ਢਾਡੀ ਜਥੇ ਨੇ ਭਾਈ ਹਰਦਾਸ ਦਾ ਗੁਰ ਇਤਿਹਾਸ ਸੁਣਾ ਕੇ ਆਈ ਹੋਈ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ | ਗ੍ਰੰਥੀ ਸ਼ਮਸ਼ੇਰ ਸਿੰਘ ਤੇ ਕਮੇਟੀ ਮੈਂਬਰਾਂ ਵਲੋਂ ਆਏ ਹੋਏ ਸੰਤ- ਮਹਾਂਪੁਰਸ਼ਾਂ ਤੇ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਜੋੜ ਮੇਲੇ ਵਿਚ ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਸੁੱਖਾ ਸਿੰਘ ਖਿਆਲੇ ਵਾਲੇ, ਪ੍ਰਧਾਨ ਦਿਆਲ ਸਿੰਘ, ਪਿਛੋਰਾ ਸਿੰਘ, ਦਲਜੀਤ ਸਿੰਘ ਬਿੱਟੂ, ਰਾਣਾ ਰਣਬੀਰ ਸਿੰਘ ਲੋਪੋਕੇ, ਅਜੇਬੀਰ ਸਿੰਘ ਸੰਧੂ ਲੋਪੋਕੇ, ਹਰਨੇਕ ਸਿੰਘ ਆੜਤੀ, ਬਲਰਾਜ ਸਿੰਘ, ਜਰਨੈਲ ਸਿੰਘ, ਚਮਕੌਰ ਸਿੰਘ, ਸਰਵਣ ਸਿੰਘ, ਹਰਨੇਕ ਸਿੰਘ ਆੜਤੀ, ਬਲਰਾਜ ਸਿੰਘ, ਬਚਨ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਮੇਜ ਸਿੰਘ, ਮੈਂਬਰ ਬਲਬੀਰ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਕੇਲਿਆਂ ਦਾ ਜੂਸ, ਚਾਹ, ਪਕੌੜਿਆਂ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤੇ |