ਚੌਂਕ ਮਹਿਤਾ, 21 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਗਲੇ ਮਹੀਨੇ 2 ਅਕਤੂਬਰ ਤੋਂ ਪੰਜਾਬ ਦੇ ਹਰ ਉਸ ਪਰਿਵਾਰ ਦਾ ਵੀ ਭਾਵੇਂ ਨਿੱਜੀ ਜਾਂ ਸਰਕਾਰੀ ਨੌਕਰੀ, ਪੈਨਸ਼ਨਰ, ਇਨਕਮ ਟੈਕਸ ਅਦਾ ਕਰਨ ਵਾਲਾ, ਵੱਡੇ ਸ਼ਾਹੂਕਾਰ, ਦੁਕਾਨਦਾਰ ਆਦਿ ਕੋਈ ਵੀ ਪਰਿਵਾਰ ਸ਼ਾਮਿਲ ਹੋਵੇ, ਦਾ 10 ਲੱਖ ਰੁਪਏ ਤੱਕ ਮੁੱਖ ਮੰਤਰੀ ਪੰਜਾਬ ਮੁਫਤ ਇਲਾਜ ਬੀਮਾ ਕਰਨ ਦੀ ਰਸਮੀ ਤੌਰ 'ਤੇ ਮੁਹਿੰਮ ਵਿੱਢੀ ਜਾ ਰਹੀ ਹੈ ਅਤੇ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਠ ਸ਼ਨਾਖਤ ਕੀਤੇ ਗਏ 2303 ਪਿੰਡਾਂ ਨੂੰ ਪਹਿਲ ਦੇ ਅਧਾਰ 'ਤੇ ਮੁੱਖ ਮੰਤਰੀ ਮੁਫਤ ਇਲਾਜ ਬੀਮਾ ਸਕੀਮ ਦੇ ਘੇਰੇ 'ਚ ਲਿਆਉਣ ਲਈ ਬੀਮਾ ਸਕੀਮ ਕਾਰਡ ਬਣਾਏ ਜਾਣਗੇ | ਇਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡ ਖੱਬੇ ਰਾਜਪੂਤਾਂ ਵਿਖੇ ਖੇਡ ਸਟੇਡੀਅਮ ਦੀ ਅਪਗੇ੍ਰਡੇਸ਼ਨ ਦਾ ਨੀਂਹ ਪੱਥਰ ਰੱਖਣ ਵੇਲੇ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿਚ ਫੁੱਟਬਾਲ ਗਰਾਊਾਡ, ਵਾਲੀਬਾਲ ਗਰਾਊਾਡ, ਹੈਂਡਬਾਲ ਗਰਾਂਊਾਡ, ਪਵੇਲੀਅਨ, ਜੋਗਿੰਗ ਟ੍ਰੈਕ, ਬੈਠਣ ਲਈ ਸਟੈਪ, ਲੈਂਡ ਸਕੈਪਿੰਗ, ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਮੈਡਮ ਸੁਹਿੰਦਰ ਕੌਰ, ਸਰਪੰਚ ਪਰਮਜੀਤ ਕੌਰ ਖੱਬੇ ਰਾਜਪੂਤਾਂ, ਚੇਅਰਮੈਨ ਗੁਰਵਿੰਦਰ ਸਿੰਘ, ਸਰਪੰਚ ਅਜੈ ਕੁਮਾਰ ਗਾਂਧੀ ਮਹਿਤਾ ਚੌਂਕ ਅਤੇ ਹੋਰ ਬਹੁਤ ਸਾਰੇ ਸੀਨੀਅਰ ਵਰਕਰ ਮੌਜੂਦ ਸਨ |
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡ ਖੱਬੇ ਰਾਜਪੂਤਾਂ ਵਿਖੇ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
ਅਜੀਤ ਡੈਸਕ
22-09-2025