15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡੋਨਾਲਡ ਟਰੰਪ ਐੱਚ-1 ਬੀ ਵੀਜ਼ਾ ਫ਼ੀਸ ਵਧਾਉਣ ਦਾ ਫ਼ੈਸਲਾ ਤੁਰੰਤ ਵਾਪਸ ਲੈਣ-ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 22-09-2025
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਸਾਰੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਕੂਲ ਖੋਲ੍ਹਣ ਦੇ ਇਰਾਦੇ ਨਾਲ ਅੱਜ ਵਾਰਡ ਨੰਬਰ 10 ਪਿੰਡ ਭੱਖਾ ਤਾਰਾ ਸਿੰਘ ਜਿੱਥੇ ਕਿ ਗਊਸ਼ਾਲਾ ਵਿਚ ਹੜ੍ਹ ਆਉਣ ਕਾਰਨ ਇਸ ਗਰਾਊਾਡ ਨੂੰ ਗਊਆਂ ਦੇ ਆਸਰੇ ਲਈ ਵਰਤਿਆ ਗਿਆ ਸੀ, ਦੀ ਖ਼ੁਦ ਪਰਿਵਾਰ ਅਤੇ ਵਲੰਟੀਅਰਾਂ ਨੂੰ ਨਾਲ ਲੈ ਕੇ ਸਫ਼ਾਈ ਕਰਵਾਈ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਦਾ ਸਰਵੇਖਣ ਕਰਨ ਤੋਂ ਬਾਅਦ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਮੰਗਲਵਾਰ ਦਾ ਕੀਤਾ ਗਿਆ ਹੈ, ਸੋ ਸਾਡੀ ਕੋਸ਼ਿਸ਼ ਹੈ ਕਿ ਹੜ ਪ੍ਰਭਾਵਿਤ ਇਲਾਕੇ ਦੇ ਸਾਰੇ ਸਕੂਲ ਉਸ ਦਿਨ ਖ਼ੋਲ੍ਹ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਇਹ ਸਕੂਲ ਵਿਚ ਅਜਨਾਲਾ ਗਊਸ਼ਾਲਾ ਦੀਆਂ ਗਾਵਾਂ ਜਿੱਥੇ ਕਿ ਹੜ੍ਹ ਦਾ ਪਾਣੀ ਪ੍ਰਵੇਸ਼ ਕਰ ਗਿਆ ਸੀ ਅੱਜ ਮੈਂ ਆਪਣੇ ਪਰਿਵਾਰ ਤੇ ਪਾਰਟੀ ਵਲੰਟੀਅਰਾਂ ਨੂੰ ਨਾਲ ਲੈ ਕੇ ਇੱਥੋਂ ਦੀ ਸਫ਼ਾਈ ਕਰਵਾਈ ਹੈ | ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਜਾਣ ਉੱਤੇ ਕਿ ਕੁਝ ਲੋਕ ਤੁਹਾਨੂੰ ਟਰੋਲ ਵੀ ਕਰਦੇ ਹਨ ਤਾਂ ਵਿਧਾਇਕ ਸ. ਧਾਲੀਵਾਲ ਨੇ ਕਿਹਾ ਕਿ ਮੇਰੇ ਉੱਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂੇ | ਇਸ ਮੌਕੇ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਕਾਰਜ ਸਾਧਕ ਅਫ਼ਸਰ ਦਿਨੇਸ਼ ਪੁਰੀ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, 'ਆਪ' ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਗੀਤਾ ਗਿੱਲ, ਸੈਨੇਟਰੀ ਇੰਸਪੈਕਟਰ ਦਵਿੰਦਰ ਠਾਕੁਰ, ਸੁਖਦਿਆਲ ਸਿੰਘ ਭੱਖਾ, ਦਿਲਬਾਗ ਸਿੰਘ ਘੁੱਲੀ, ਗੋਰਾ ਸੱਗੂ ਅਤੇ ਸੁਨੀਲ ਗਿੱਲ ਆਦਿ ਹਾਜ਼ਰ ਸਨ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐੱਚ-1ਬੀ ਵੀਜ਼ਾ ਫ਼ੀਸ ਵਧਾ ਕੇ 1 ਲੱਖ ਡਾਲਰ (ਲਗਭਗ 88 ਲੱਖ ਰੁਪਏ) ਸਾਲਾਨਾ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਟਰੰਪ ਨੂੰ ਫ਼ੀਸ ਵਧਾਉਣ ਦਾ ਇਹ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਮੁਸਲਿਮ ਵੂਮੈਨਜ਼ ਫੋਰਮ ਅਤੇ ਰੋਟਰੀ ਕਲੱਬ ਅੰਮਿ੍ਤਸਰ ਸਿਵਲ ਲਾਈਨ ਵਲੋਂ ਹੜ੍ਹ ਪੀੜਤਾ... ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡ ਖੱਬੇ ਰਾਜਪੂਤਾਂ ਵਿਖੇ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
Ad Position 24