14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਹਿਲਾ ਹੈਂਡ ਬੈਗ ਖੋਹਣ ਦੇ ਦੋਸ਼ 'ਚ ਦੋ ਖ਼ਿਲਾਫ਼ ਕੇਸ ਦਰਜ

ਜਗਰਾਉਂ (ਲੁਧਿਆਣਾ), 14 ਅਗਸਤ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਬਹੁਚਰਚਿਤ ਝਾਂਸੀ ਰਾਣੀ ਚੌਕ ਨੇੜੇ ਇਕ...

Ad Position 21
No active advertisement
ਅਜੀਤ ਡੈਸਕ 14-08-2026

ਜਗਰਾਉਂ (ਲੁਧਿਆਣਾ), 14 ਅਗਸਤ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਬਹੁਚਰਚਿਤ ਝਾਂਸੀ ਰਾਣੀ ਚੌਕ ਨੇੜੇ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਹੈਂਡ ਬੈਗ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਨੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਸਖ਼ਤ ਐਕਸ਼ਨ ਲੈਂਦਿਆਂ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਉਰਫ਼ ਜੱਸਾ ਵਾਸੀ ਡੱਲਾ ਅਤੇ ਭਵਨਦੀਪ ਸਿੰਘ ਉਰਫ਼ ਭਵਨਾ ਵਜੋਂ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਜਗਰਾਉਂ ਦੇ ਰਵੀਦਾਸਪੁਰਾ ਮੁਹੱਲੇ ਦੀ ਰਹਿਣ ਵਾਲੀ ਕਰੀਬ 60 ਸਾਲਾਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਸਨਮਤੀ ਵਿਮਲ ਜੈਨ ਸਕੂਲ ਨੇੜੇ ਝਾਂਸੀ ਰਾਣੀ ਚੌਕ ਵਿਚ ਨੌਕਰੀ ਕਰਦੀ ਹੈ।

ਡੀ.ਐਸ.ਪੀ ਜਸਵਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਮਹਿਲਾ ਮਨਜੀਤ ਕੌਰ 11 ਅਗਸਤ ਨੂੰ ਛੁੱਟੀ ਉਪਰੰਤ ਪੈਦਲ ਆਪਣੇ ਘਰ ਵੱਲ ਜਾ ਰਹੀ ਸੀ। ਕਰੀਬ ਪੌਣੇ ਚਾਰ ਵਜੇ ਜਦੋਂ ਉਹ ਗਾਂਧੀ ਮੁਹੱਲਾ ਨੇੜੇ ਕਮਲ ਚੌਕ ਪੁੱਜੀ ਤਾਂ ਪਿੱਛੋਂ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥ ਵਿਚ ਫੜਿਆ ਹੈਂਡ ਬੈਗ ਝਪਟ ਲਿਆ ਅਤੇ ਦੋਵੇਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਗ ਵਿਚ ਮੋਬਾਈਲ ਫੋਨ, ਪੰਜ ਹਜ਼ਾਰ ਰੁਪਏ ਨਕਦ, ਬੈਂਕ ਨਾਲ ਸਬੰਧਤ ਦਸਤਾਵੇਜ਼/ਕਾਰਡ ਅਤੇ ਖਾਣੇ ਦਾ ਡੱਬਾ ਸੀ। ਘਟਨਾ ਮਗਰੋਂ ਉਸ ਨੇ ਰੌਲਾ ਪਾਇਆ ਪਰ ਮੁਲਜ਼ਮ ਪੁਰਾਣੀ ਦਾਣਾ ਮੰਡੀ ਵੱਲ ਫ਼ਰਾਰ ਹੋ ਗਏ।

ਪੀੜਤ ਔਰਤ ਨੇ ਦੱਸਿਆ ਕਿ ਉਸ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਉਪਰੰਤ ਆਪਣੇ ਪੱਧਰ ’ਤੇ ਮੁਲਜ਼ਮਾਂ ਦੀ ਭਾਲ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਦੀ ਪਛਾਣ ਜਸਕਰਨ ਸਿੰਘ ਉਰਫ਼ ਜੱਸਾ ਅਤੇ ਭਵਨਦੀਪ ਸਿੰਘ ਉਰਫ਼ ਭਵਨਾ ਵਜੋਂ ਹੋਈ। ਇਸ ਮਗਰੋਂ ਉਹ ਆਪਣੇ ਪੁੱਤਰ ਜਸਪਾਲ ਸਿੰਘ ਸਮੇਤ ਪੁਲਿਸ ਕੋਲ ਪਹੁੰਚੀ। ਪੁਲੀਸ ਅਨੁਸਾਰ ਮਨਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਦੋਵੇਂ ਨੌਜਵਾਨਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ ਅੱਜ ਤੋਂ, ਵੇਲਜ਼ ਵਿਰੁੱਧ ਅੱਜ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਭਾਰਤ ਅਗਲੀ ਖ਼ਬਰ ਪ੍ਰਧਾਨ ਮੰਤਰੀ ’ਤੇ ਟਿੱਪਣੀ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਤ ਦੀ ਆਲੋਚਨਾ
Ad Position 24