14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹਲਕਾ ਮਜੀਠਾ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰ ਉਪਰਾਲਾ ਕਰਾਂਗਾ-ਤਲਬੀਰ ਗਿੱਲ

Ad Position 21
No active advertisement
ਅਜੀਤ ਡੈਸਕ 22-09-2025

ਟਾਹਲੀ ਸਾਹਿਬ, 21 ਸਤੰਬਰ (ਵਿਨੋਦ ਭੀਲੋਵਾਲ)-'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਕੇ ਲੋਕਾਂ ਦਾ ਦਿਲ ਜਿੱਤ ਰਹੇ ਹਨ, ਜਿਸ ਤਹਿਤ ਪਿੰਡ ਖਿਦੋਵਾਲੀ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਦੇ ਗ੍ਰਹਿ ਵਿਖੇ ਆਪ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਲਕਾ ਮਜੀਠਾ 'ਚ ਜੰਗੀ ਪੱਧਰ 'ਤੇ ਵਿਕਾਸ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੁਝ ਅਜਿਹੇ ਕੰਮ ਹਨ, ਜਿਹੜੇ ਪਿਛਲੀਆਂ ਸਰਕਾਰਾਂ 'ਚ ਨਹੀਂ ਹੋਏ ਪਰ ਹਲਕੇ ਦੇ ਮੁਹਤਬਰਾਂ ਅਤੇ ਆਮ ਲੋਕਾਂ ਨੇ ਉਹ ਮੇਰੇ ਧਿਆਨ ਹਿੱਤ ਲਿਆਂਦੇ, ਜਿਨ੍ਹਾਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ | ਗਿੱਲ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਲਕਾ ਮਜੀਠਾ ਦਾ ਹਰ ਪਿੰਡ ਸਹੂਲਤਾਂ ਨਾਲ ਭਰਿਆ ਰਹੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਕੁਲਵਿੰਦਰ ਸਿੰਘ ਮਿੱਠਾ ਚੰਨਣਕੇ, ਸਿੰਕਦਰ ਸਿੰਘ ਸਾਬਕਾ ਸਰਪੰਚ ਖਿਦੋਵਾਲੀ, ਮਲਕੀਤ ਸਿੰਘ ਬੀ. ਡੀ. ਪੀ. ਓ. ਭੋਏ, ਪ੍ਰੇਮ ਸਿੰਘ ਸੋਨੀ ਸਾਬਕਾ ਸਰਪੰਚ ਕੱਥੂਨੰਗਲ, ਰਵਿੰਦਰਪਾਲ ਸਿੰਘ ਸਰਪੰਚ ਹਦਾਇਤਪੁਰ, ਜੁਗਰਾਜ ਸਿੰਘ ਸਰਪੰਚ ਸਾਧਪੁਰ, ਏ. ਪੀ. ਚਵਿੰਡਾ ਦੇਵੀ, ਲਵ ਸਰਪੰਚ ਕੋਟ ਹਿਰਦੇਰਾਮ, ਗੁਰਵਿੰਦਰ ਸਿੰਘ ਨਿੰਬਰਵਿੰਡ, ਗੁਰਸੇਵਕ ਸਿੰਘ ਮੱਤੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਸਰਹਾਲੀ ਕਲਾਂ ਵਾਲੇ ਮਹਾਂਪੁਰਖਾਂ ਵਲੋਂ 15 ਦਿਨਾਂ 'ਚ ਰਾਵੀ ਦੇ ਧੁੱਸੀ ਬੰਨ੍ਹ ਦਾ ਪਾੜ ਪੂਰਿਆ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੂਸਰੇ ਵਿਭਾਗਾਂ ਦਾ ਵਾਧੂ ਕੰਮ ਨਹੀਂ ਕਰਨਗੀਆਂ
Ad Position 24