11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰਿਆਂ ਨੂੰ ਆਉਂਦੀਆਂ ਸੰਗਤਾਂ ਨੂੰ ਮੁੱਖ ਮਾਰਗ 'ਤੇ ਆ ਰਹੀ ਆ ਭਾਰੀਆਂ ਮੁਸ਼ਕਿਲਾਂ-ਐਡਵੋਕੇਟ ਸਿਆਲੀ <br/>

Ad Position 21
No active advertisement
ਅਜੀਤ ਡੈਸਕ 23-09-2025
ਅਟਾਰੀ, 22 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਦੁਨੀਆ ਭਰ ਤੋਂ ਆਪਣੀ ਸ਼ਰਧਾ ਲੈ ਕੇ ਪਰਿਵਾਰਾਂ ਬੱਚਿਆਂ ਸਮੇਤ ਨਿਜੀ ਗੱਡੀਆਂ 'ਤੇ ਲੰਮੇ ਸਮੇਂ ਦਾ ਸਫਰ ਤੈਅ ਕਰਕੇ ਰੂਹਾਨੀਅਤ ਦੇਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਨੂੰ ਆਉਂਦੀਆਂ ਸੰਗਤਾਂ ਨੂੰ ਥਾਂ ਥਾਂ 'ਤੇ ਲੱਗਦੇ ਭਾਰੀ ਵਾਹਨਾਂ ਦੇ ਜਾਮ ਦੇਖ ਕਰਕੇ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਵਕੀਲ ਅਮਨਬੀਰ ਸਿੰਘ ਸਿਆਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਹੀ ਅਨੇਕਾਂ ਟੈਲੀਫੋਨ ਦਿਨ ਅਤੇ ਰਾਤ ਸਮੇਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅੰਮਿ੍ਤਸਰ ਦਰਸ਼ਨ ਦੀਦਾਰਿਆਂ ਲਈ ਆਉਣ ਵਾਲੀਆਂ ਸੰਗਤਾਂ ਦੇ ਇਹ ਆਉਂਦੇ ਹਨ ਕਿ ਬਿਆਸ ਤੋਂ ਲੈ ਕੇ ਅੰਮਿ੍ਤਸਰ ਤੱਕ ਜਿੰਨੇ ਵੀ ਪੁੱਲ ਜੋ ਕਿ ਉਸਾਰੀ ਦੇ ਅਧੀਨ ਹਨ ਨਿੱਜੀ ਕੰਪਨੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਚਲਦੇ ਕੰਮ ਅਧੂਰੇ ਪੂਰੇ ਨਾ ਕੀਤੇ ਜਾਣ ਤੇ ਸੰਗਤਾਂ ਨੂੰ ਬਿਆਸ ਤੋਂ ਅੰਮਿ੍ਤਸਰ ਤੱਕ ਡਾਢੇ ਪਰੇਸ਼ਾਨ ਹੋਣਾ ਪੈ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਸਾਰੀ ਅਧੀਨ ਪੁਲ ਜੋ ਕਿ ਨਿੱਜੀ ਕੰਪਨੀਆਂ ਵਲੋਂ ਉਸਾਰੇ ਜਾ ਰਹੇ, ਜਿਨ੍ਹਾਂ ਦੇ ਕੰਮ ਵਿਚ ਬਹੁਤ ਲਾਪਰਵਾਹੀ ਕਰਦੇ ਹਾਂ ਧੀਮੀ ਗਤੀ ਨਾਲ ਕੀਤੇ ਜਾ ਰਹੇ ਹਨ ਉੱਥੇ ਹੀ ਉਸਾਰੀ ਅਧੀਨ ਪੁਲਾਂ ਦੇ ਸੱਜੇ ਖੱਬੇ ਰਾਹਗਿਰੀਆਂ ਦੀਆਂ ਗੱਡੀਆਂ ਵਾਸਤੇ ਬਣਾਈਆਂ ਗਈਆਂ ਸੜਕਾਂ ਵੀ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ ਜਿਨ੍ਹਾਂ ਵਿਚ ਵੱਡੇ ਵੱਡੇ ਟੋਏ ਪੈਣ ਕਾਰਨ ਬਹੁਤ ਖਸਤਾ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਸਮੁੱਚੇ ਭਾਰਤ ਤੋਂ ਆਪਣੀਆਂ ਗੱਡੀਆਂ ਮੋਟਰਾਂ ਵਾਹਨਾਂ 'ਤੇ ਸ਼੍ਰੀ ਅੰਮਿ੍ਤਸਰ ਦੇ ਦਰਸ਼ਨ ਦੀਦਾਰਿਆਂ ਲਈ ਆਉਂਦੀਆਂ ਸੰਗਤਾਂ ਨੂੰ ਬਿਆਸ ਤੋਂ ਅੱਗੇ ਅੰਮਿ੍ਤਸਰ ਤੱਕ ਟੁੱਟੀਆਂ ਸੜਕਾਂ ਚੰਗਾ ਸੰਦੇਸ਼ ਇਸ ਸਰਕਾਰ ਪ੍ਰਤੀ ਨਹੀਂ ਜਾ ਰਿਹਾ | ਉਨ੍ਹਾਂ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਆਸ ਤੋਂ ਅੰਮਿ੍ਤਸਰ ਤੱਕ ਦੇ ਉਸਾਰੀ ਅਧੀਨ ਚੱਲ ਰਹੇ ਪੁੱੁਲਾਂ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਟੁੱਟੀਆਂ ਸੜਕਾਂ ਜੋ ਕਿ ਸੰਗਤਾਂ ਨੂੰ ਭਾਰੀ ਪ੍ਰੇਸ਼ਾਨ ਕਰ ਰਹੀਆਂ ਹਨ ਦੀ ਮੁਰੰਮਤ ਕਰਕੇ ਸੰਗਤਾਂ ਨੂੰ ਰਾਹਤ ਦੇਣੀ ਚਾਹੀਦੀ

Ad Position 22
No active advertisement
ਪਿਛਲੀ ਖ਼ਬਰ ਨਿਰਮਲ ਤਖ਼ਤ ਤਲਾਬ ਬਾਬਾ ਬੁੱਢਾ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਰਸੋਈ ਦੇ ਸਾਮਾਨ ਦਾ ਲਾਇਆ ਲੰਗਰ <br/> ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਪਿੰਡ ਮਸੀਤਾਂ ਵਿਚ ਪਾਰਕਾਂ ਤੇ ਹੋਰ ਜਨਤਕ ਥਾਵਾਂ ਦੀ ਕੀਤੀ ਸਫ਼ਾਈ <br/>
Ad Position 24