27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

5 ਦਿਨ ਬੈਂਕ ’ਚ ਕੰਮ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼–ਦੀਪਕ ਕੁਮਾਰ ਜਨਰਲ ਸਕੱਤਰ

ਬਿਆਸ, 27 ਸਤੰਬਰ (ਨਰਿੰਦਰ ਸਿੰਘ)-ਬੈਂਕਿੰਗ ਖੇਤਰ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਤਿੰਨ ਦਿਨਾਂ ਦੀ ਹੜਤਾਲ ਨੂੰ ਲੈ ਕੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਹੜਤਾਲ ਨੂੰ ਗ੍ਰਾਮੀਣ ਬੈਂਕਾਂ ਦੇ ਸਭ ਤੋਂ ਵੱਡੇ ਸੰਗਠਨਾਂ ਵਿਚੋਂ ਇਕ ‘’ਆਲ ਇੰਡੀਆ ਰੀਜਨਲ ਰੂਰਲ ਬੈਂਕ ਕਰਮਚਾਰੀ ਐਸੋਸੀਏਸ਼ਨ’ ਵਲੋਂ ਵੀ ਸਮਰਥਨ ਦਿੱਤਾ ਗਿਆ ਹੈ, ਜਿਸ ਕਾਰਨ ਦੇਸ਼ ਦੇ ਗ੍ਰਾਮੀਣ ਬੈਂਕਾਂ ਵਿਚ ਵੀ ਹੜਤਾਲ ਦਾ ਵਿਆਪਕ ਪ੍ਰਭਾਵ ਦੇਖਣ ਨੂੰ ਮਿਲਣ ਦੀ ਉਮੀਦ ਹੈ।

Ad Position 21
No active advertisement
ਜਾਣਕਾਰੀ ਦੌਰਾਨ ਆਲ ਪੰਜਾਬ ਗ੍ਰਾਮੀਣ ਬੈਂਕ ਆਫਿਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਕੁਮਾਰ । ਤਸਵੀਰਾਂ : ਨਰਿੰਦਰ ਸਿੰਘ 28-09-2026
ਬਿਆਸ, 27 ਸਤੰਬਰ (ਨਰਿੰਦਰ ਸਿੰਘ)-ਬੈਂਕਿੰਗ ਖੇਤਰ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਤਿੰਨ ਦਿਨਾਂ ਦੀ ਹੜਤਾਲ ਨੂੰ ਲੈ ਕੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਹੜਤਾਲ ਨੂੰ ਗ੍ਰਾਮੀਣ ਬੈਂਕਾਂ ਦੇ ਸਭ ਤੋਂ ਵੱਡੇ ਸੰਗਠਨਾਂ ਵਿਚੋਂ ਇਕ ‘’ਆਲ ਇੰਡੀਆ ਰੀਜਨਲ ਰੂਰਲ ਬੈਂਕ ਕਰਮਚਾਰੀ ਐਸੋਸੀਏਸ਼ਨ’ ਵਲੋਂ ਵੀ ਸਮਰਥਨ ਦਿੱਤਾ ਗਿਆ ਹੈ, ਜਿਸ ਕਾਰਨ ਦੇਸ਼ ਦੇ ਗ੍ਰਾਮੀਣ ਬੈਂਕਾਂ ਵਿਚ ਵੀ ਹੜਤਾਲ ਦਾ ਵਿਆਪਕ ਪ੍ਰਭਾਵ ਦੇਖਣ ਨੂੰ ਮਿਲਣ ਦੀ ਉਮੀਦ ਹੈ। ਆਲ ਪੰਜਾਬ ਗ੍ਰਾਮੀਣ ਬੈਂਕ ਆਫਿਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਕੁਮਾਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 5-ਡੇ ਬੈਂਕਿੰਗ ਦੀ ਮੰਗ ਲਗਭਗ 1000 ਦਿਨਾਂ ਤੋਂ ਵੱਧ ਸਮੇਂ ਤੋਂ ਲੰਬਿਤ ਪਈ ਹੈ, ਪਰ ਇਸ ਦੇ ਬਾਵਜੂਦ ਇਸ ਮੰਗ ’ਤੇ ਅਜੇ ਤੱਕ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਰਤ ਅੰਤਰਰਾਸ਼ਟਰੀ ਪੱਧਰ ’ਤੇ ਡਿਜੀਟਲਾਈਜ਼ੇਸ਼ਨ ਅਤੇ ਡਿਜੀਟਲ ਬੈਂਕਿੰਗ ਦਾ ਡੰਕਾ ਵਜਾ ਰਿਹਾ ਹੈ, ਜਦਕਿ ਦੂਜੇ ਪਾਸੇ ਬੈਂਕਿੰਗ ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ, ਖ਼ਾਸ ਕਰਕੇ 5-ਡੇ ਬੈਂਕਿੰਗ, ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਦੀਪਕ ਕੁਮਾਰ ਨੇ ਕਿਹਾ ਕਿ ਅੱਜ ਬੈਂਕਿੰਗ ਖੇਤਰ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਅਥਲੈਟਿਕਸ ਵਿਚ ਸੇਂਟ ਸੋਲਜਰ ਦੇ ਖਿਡਾਰੀਆਂ ਨੇ ਜਿੱਤੇ 5 ਤਗਮੇ ਅਗਲੀ ਖ਼ਬਰ ਪਿੰਡ ਸ਼ਹੂਰਾ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ਨੂੰ ਕੀਤਾ ਰਵਾਨਾ
Ad Position 24