11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਿੰਡ ਦਸਮੇਸ਼ ਨਗਰ ਵਿਖੇ ਹੜ੍ਹਾਂ ਦੇ ਪਾਣੀ ਦੇ ਮਾਰ ਹੇਠ ਸੈਂਕੜੇ ਏਕੜ ਫ਼ਸਲਾਂ ਗਲ ਸੜ ਰਹੀਆਂ <br/>

Ad Position 21
No active advertisement
ਅਜੀਤ ਡੈਸਕ 23-09-2025

ਚੋਗਾਵਾਂ, 22 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਦਸਮੇਸ਼ ਨਗਰ ਵਿਖੇ ਰਾਵੀ ਦਰਿਆ ਤੇ ਸੱਕੀ ਨਾਲੇ ਹੜਾਂ ਦੇ ਪਾਣੀ ਕਾਰਨ ਸੈਂਕੜੇ ਏਕੜ ਬੀਜੀ ਫਸਲ ਪਾਣੀ ਦੇ ਮਾਰ ਹੇਠਾਂ ਆਉਣ ਕਾਰਨ ਤਬਾਹ ਹੋ ਗਈ ਸੀ ਤੇ ਹੁਣ ਗਲ ਸੜ ਰਹੀ | ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ ਇਸ ਸੰਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਕਿਸਾਨ ਜੰਗ ਸਿੰਘ ਨੇ ਦੱਸਿਆ ਕਿ ਡਰੇਨ ਤੋਂ ਪਾਰ ਸੱਕੀ ਨਾਲੇ ਦੇ ਨਜ਼ਦੀਕ ਹੜ੍ਹਾਂ ਦੇ ਪਾਣੀ ਨੇ ਉਨ੍ਹਾਂ ਦੀ 16 ਏਕੜ, ਮਾਸਟਰ ਗੁਰਵਿੰਦਰ ਸਿੰਘ ਦੀ 8 ਏਕੜ ਅਤੇ ਕਰਨੀ ਲੋਪੋਕੇ ਦੀ ਤਿੰਨ ਏਕੜ ਜ਼ਮੀਨ ਵਿਚ ਬੀਜੀਆਂ ਝੋਨਾ, ਪੱਠੇ, ਹਰਾ ਚਾਰਾ ਆਦਿ ਫਸਲਾਂ ਪਾਣੀ ਦੇ ਮਾਰ ਹੇਠ ਗਲ ਸੜ ਰਹੀਆਂ ਹਨ | ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ | ਜਿਸ ਕਰਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡੀ.ਸੀ. ਤੋਂ ਮੰਗ ਕੀਤੀ ਕਿ ਸਰਹੱਦੀ ਪਿੰਡ ਦਸਮੇਸ਼ ਨਗਰ ਦੇ ਕਿਸਾਨਾਂ ਦੀ ਸਾਰ ਲਈ ਜਾਵੇ | ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ-ਥਾਣਾ ਮੁਖੀ ਸਤਨਾਮ ਸਿੰਘ <br/> ਅਗਲੀ ਖ਼ਬਰ ਨਿਰਮਲ ਤਖ਼ਤ ਤਲਾਬ ਬਾਬਾ ਬੁੱਢਾ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਰਸੋਈ ਦੇ ਸਾਮਾਨ ਦਾ ਲਾਇਆ ਲੰਗਰ <br/>
Ad Position 24