ਕੱਥੂਨੰਗਲ, 22 ਸਤੰਬਰ (ਦਲਵਿੰਦਰ ਸਿੰਘ ਰੰਧਾਵਾਂ)-ਪੰਜਾਬ ਵਿਚ ਵੀ ਕਈ ਵੱਡੇ ਵਿਕਾਸ ਕਾਰਜ ਹੋਏ ਹਨ ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਜਿਸ ਕਰਕੇ ਹੀ ਵੱਡੀ ਗਿਣਤੀ 'ਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ ਜਿਸ ਨਾਲ ਪਾਰਟੀ ਹੇਠਲੇ ਪੱੱਧਰ ਤੱਕ ਮਜਬੂਤ ਹੋ ਰਹੀ ਹੈ ਜਿਸ ਤੇ ਚੱਲਦਿਆਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਹਲਕੇ ਦੇ ਪਿਛਲੀਆਂ ਸਰਕਾਰਾਂ ਵਲੋਂ ਅਣਗੋਲੇ ਕੰਮਾਂ ਨੂੰ ਜੰਗੀ ਪੱਧਰ 'ਤੇ ਕਰਵਾ ਕੇ ਲੋਕਾਂ ਵਿਚ ਆਪਣਾ ਪ੍ਰਭਾਵ ਬਣਾਉਣ 'ਚ ਕਾਮਯਾਬ ਹੋਏ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਜਤਿੰਦਰ ਸਿੰੰਘ ਤਲਵੰਡੀ ਦੌਸੰਧਾ ਸਿੰਘ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਤਲਬੀਰ ਗਿੱਲ ਦੇ ਕੰਮ ਕਰਵਾਉਣ ਦੀ ਕਾਰਜਸ਼ੈਲੀ ਨੂੰ ਲੋਕ ਪਸੰਦ ਕਰਦੇ ਹਨ ਕਿਉਂਕਿ ਲੋਕਾਂ ਦੀਆਂ ਉਮੀਦਾਂ ਮੁਤਾਬਕ ਹਮੇਸ਼ਾਂ ਮੈਰਿਟ ਦੇ ਅਧਾਰ 'ਤੇ ਕੰਮ ਕੀਤਾ ਅਤੇ ਜਿਸ ਕੰਮ ਨੂੰ ਕਰਨ ਵਾਸਤੇ ਹਾਮੀ ਭਰਦੇ ਹਨ ਉਹ ਹਰ ਹਾਲਤ ਵਿਚ ਪੂਰਾ ਹੁੰਦਾ ਹੈ | ਸਰਪੰਚ ਤਲਵੰਡੀ ਨੇ ਕਿਹਾ ਕਿ ਹਲਕਾ ਮਜੀਠਾ ਦੇ ਸਾਰੇ ਪਿੰਡਾਂ ਵਿਚ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਹੁਣ ਵਿਕਾਸ ਕਾਰਜਾਂ ਦੀ ਵਾਰੀ ਆ ਗਈ ਹੈ ਜਿਸ 'ਤੇ ਉਹ ਤਗੜਾ ਹੋ ਕੇ ਪਹਿਰਾ ਦੇ ਰਹੇ ਹਨ ਅਤੇ ਆਉਣ ਵਾਲੇ ਸਮੇ 'ਚ ਹੋਰ ਤੇਜ਼ੀ ਨਾਲ ਵਿਕਾਸ ਕਾਰਜ ਹੋਣਗੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ | ਅਖ਼ੀਰ ਉਨ੍ਹਾਂ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਈ ਸਰਕਾਰਾਂ ਵਲੋਂ ਅਣਗੋਲੀ ਗਈ ਸਾਡੇ ਪਿੰਡ ਦੀ ਫਿਰਨੀ ਬਣਾਉਣ ਦੀ ਮੰਗ ਅਤੇ ਨਿਕਾਸੀ ਨਾਲੇ ਨੂੰ ਬਣਾ ਕੇ ਸਾਡੀਆਂ ਮੁਸ਼ਕਲਾਂ ਨੂੰ ਖ਼ਤਮ ਕੀਤਾ