ਹਰਸਾ ਛੀਨਾ, 22 ਸਤੰਬਰ (ਕੜਿਆਲ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੀ ਚੋਣ ਲਈ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਜਾਨਣ ਲਈ ਸੰਗਠਨ ਸਿਰਜਣ ਅਭਿਆਨ ਤਹਿਤ ਹਲਕਾ ਵਾਰ ਮੀਟਿੰਗਾਂ ਤਹਿਤ ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਅੱਡਾ ਕੁਕੜਾਂਵਾਲਾ ਵਿਖੇ ਹੋਇਆ ਜਿਸ ਵਿਚ ਕਾਂਗਰਸ ਪਾਰਟੀ ਵਲੋਂ ਨਿਯੁਕਤ ਕੇਂਦਰੀ ਅਬਜ਼ਰਵਰ ਸ੍ਰੀ ਸੀ.ਪੀ.ਜੋਸ਼ੀ ਸਾ. ਕੇਂਦਰੀ ਮੰਤਰੀ ਵਲੋਂ ਸ਼ਿਰਕਤ ਕਰਦਿਆਂ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਜਾਣਿਆ | ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਇਕੱਤਰ ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਰਪ੍ਰਤਾਪ ਸਿੰਘ ਅਜਨਾਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਨੇ ਦੱਸਿਆ ਕਿ ਕਾਂਗਰਸੀ ਵਰਕਰਾਂ ਦੀ ਰਾਇ ਅਨੁਸਾਰ ਹੀ ਲੋਕਤਾਂਤਰਿਕ ਤਰੀਕਾ ਅਪਣਾਉਂਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ | ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੀ.ਪੀ. ਜੋਸ਼ੀ ਨੇ ਕਿਹਾ ਕਿ ਜਿਸ ਵਿਸਵਾਸ਼ ਨਾਲ ਸੂਬਾ ਵਾਸੀਆਂ ਨੇ ਆਪ ਸਰਕਾਰ ਬਣਾਈ ਸੀ ਉਹ ਵਿਸਵਾਸ਼ ਨੂੰ ਕਾਇਮ ਰੱਖਣ ਵਿਚ ਸੂਬਾ ਸਰਕਾਰ ਅਸਫਲ ਸਾਬਿਤ ਹੋਈ ਹੈ | ਸ਼੍ਰੀ ਜੋਸ਼ੀ ਨੇ ਕਿਹਾ ਕਿ ਭਾਰਤ ਵਿਚ ਰਹਿੰਦੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਪਹਿਰਾਵਾ, ਬੋਲੀ, ਖਾਣ-ਪੀਣ ਤੇ ਸੱਭਿਆਚਾਰ ਵੱਖ-ਵੱਖ ਹੈ ਪਰ ਦੇਸ਼ ਵਿਚ ਸਾਸ਼ਨ ਕਰ ਰਹੀ ਭਾਜਪਾ ਸਰਕਾਰ ਖਾਣਪੀਣ, ਪਹਿਰਾਵੇ, ਧਰਮ ਤੇ ਬੋਲੀ ਦੇ ਨਾਮ ਤੇ ਨਫਰਤ ਫੈਲਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਦਾ ਕੋਝਾ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਤੇ ਅਗਲੇ 25 ਤੋਂ 40 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਸਦਕਾ ਦੇਸ਼ ਵਿਚ ਬੇਰੁਜ਼ਗਾਰੀ ਤੇ ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਜਦਕਿ ਪੰਜਾਬ ਵਿਚ ਨਸ਼ਾ ਤੇ ਗੈਂਗਸਟਰਵਾਦ ਨੇ ਆਪਣੀਆਂ ਜੜਾਂ ਵੱਡੀ ਗਿਣਤੀ ਵਿਚ ਫੈਲਾਈਆਂ ਹਨ ਜੋ ਦੋਹਾਂ ਸਰਕਾਰਾਂ ਦੀ ਨਲਾਇਕੀ ਦਾ ਸਬੂਤ ਹਨ | ਇਸ ਸਮੇਂ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ, ਸੁਖਬੀਰ ਸਿੰਘ ਸੁੱਖ ਧਾਲੀਵਾਲ, ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਸੰਜਮ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਝੰਜੋਟੀ, ਜਸਪਾਲ ਸਿੰਘ ਭੱਟੀ, ਗੁਰਭੇਜ ਸਿੰਘ ਵਣੀਏਕੇ (ਤਿੰਨੋ ਬਲਾਕ ਪ੍ਰਧਾਨ), ਜਗਵਿੰਦਰ ਸਿੰਘ ਸਾਬੀ ਛੀਨਾ, ਸਾ. ਸਰਪੰਚ ਗੁਰਸ਼ਰਨ ਸਿੰਘ ਮਨੀ ਮਟੀਆ, ਸਾ. ਚੇਅਰਮੈਨ ਸਤਿੰਦਰਪਾਲ ਸਿੰਘ ਸ਼ਿੰਦ ਵਰਨਾਲੀ, ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ, ਦਲਜੀਤ ਸਿੰਘ ਮਟੀਆ, ਹਲਕਾ ਪ੍ਰਧਾਨ ਜਸਕਰਨ ਸਿੰਘ ਕੋਹਰੀ, ਸਾ. ਸਰਪੰਚ ਕੁਲਦੀਪ ਸਿੰਘ ਵਿਚਲਾ ਕਿਲ੍ਹਾ, ਦਿਲਪ੍ਰੀਤ ਸਿੰਘ ਛੀਨਾ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲਾ, ਸੁਰਜੀਤ ਸਿੰਘ ਭਿੰਡੀਆਂ, ਸਾ. ਸਰਪੰਚ ਗੁਰਪ੍ਰੀਤ ਸਿੰਘ ਕੜਿਆਲ, ਸਾ. ਸਰਪੰਚ ਬੇਅੰਤ ਸਿੰਘ ਕੜਿਆਲ, ਸਾ. ਸਰਪੰਚ ਗੁਰਸੇਵਕ ਸਿੰਘ ਗੈਵੀ ਪ੍ਰੀਤਨਗਰ, ਤਰਸੇਮ ਸਿੰਘ ਸੋਨਾ ਬਲੱਗਣ, ਅਜੈਬੀਰ ਸਿੰਘ ਲੋਪੋਕੇ, ਸਰਪੰਚ ਮੇਜਰ ਸਿੰਘ ਕੱਕੜ, ਦਿਲਦਾਰ ਸਿੰਘ ਲਾਹੌਰੀਆ, ਗਗਨਦੀਪ ਖੁਸੂਪੁਰਾ, ਕੁਲਵੰਤ ਸਿੰਘ ਖੁਸੂਪੁਰਾ, ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |