ਬਾਬਾ ਬਕਾਲਾ ਸਾਹਿਬ, 26 ਸਤੰਬਰ (ਰਾਜਨ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਪੰਜਾਬ ਵਲੋਂ ਅਹਿਮ ਨਿਯੁਕਤੀਆਂ ਕਰਦਿਆਂ ਜਥੇਬੰਦੀ ਵਿਚ ਵਾਧਾ ਕੀਤਾ ਗਿਆ ਹੈ | ਜਿਸ ਵਿਚ ਸਵਿੰਦਰ ਸਿੰਘ ਛੱਜਲਵੱਡੀ ਨੂੰ ਜ਼ਿਲ੍ਹਾ ਅੰਮਿ੍ਤਸਰ ਦਾ ਸੀ: ਮੀਤ ਪ੍ਰਧਾਨ ਅਤੇ ਸੂਬੇਦਾਰ ਲਾਲ ਦੀਨ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ |
ਪੰਜਾਬ ਪ੍ਰਧਾਨ ਐੱਸ.ਪੀ. ਗੋਸਲ, ਜਨਰਲ ਸੈਕਟਰੀ ਨਾਇਕ ਹਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਤਸਵੀਰ ਸਿੰਘ, ਬਾਪੂ ਪ੍ਰਗਟ ਸਿੰਘ, ਬਾਪੂ ਜਗਤਾਰ ਸਿੰਘ ਬਾਠ, ਤਹਿਸੀਲ ਪ੍ਰਧਾਨ ਸੂਬੇਦਾਰ ਮੇਜਰ ਬਲਦੇਵ ਸਿੰਘ ਧਾਲੀਵਾਲ, ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਕੈਪਟਨ ਸੁਖਚੈਨ ਸਿੰਘ, ਹੌਲਦਾਰ ਇੰਦਰਜੀਤ ਸਿੰਘ, ਹਰਜੀਤ ਸਿੰਘ ਬਾਠ, ਮਨਜੀਤ ਸਿੰਘ ਆਦਿ ਨੇ ਸਲਾਹ ਮਸ਼ਵਰਾ ਕਰਕੇ ਇਹ ਨਿਯੁਕਤੀਆਂ ਕੀਤੀਆਂ ਹਨ | ਸ: ਸਵਿੰਦਰ ਸਿੰਘ ਛੱਜਲਵੱਡੀ ਅਤੇ ਲਾਲ ਦੀਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜੋ ਸਾਨੂੰ ਡਿਊਟੀ ਮਿਲ਼ੀ ਹੈ, ਉਹ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ |
ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਅਹਿਮ ਨਿਯੁਕਤੀਆਂ
ਅਜੀਤ ਡੈਸਕ
27-09-2025