17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜਸਤਰਵਾਲ ਛੀਨਾ ਕਰਮ ਸਿੰਘ ਵਿਖੇ ਰਾਮਲੀਲਾ ਦਾ ਉਦਘਾਟਨ

Ad Position 21
No active advertisement
ਪਿੰਡ ਛੀਨਾ ਕਰਮ ਸਿੰਘ ਵਿਖੇ ਰਾਮਲੀਲ੍ਹਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਅਤੇ ਕਲੱਬ ਦੇ ਮੈਂਬਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਗੁਰਵਿੰਦਰ ਸਿੰਘ ਛੀਨਾ <br/> 27-09-2025
ਓਠੀਆ, 26 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਜਸਤਰਵਾਲ ਅਤੇ ਛੀਨਾ ਕਰਮ ਸਿੰਘ ਵਿਖੇ ਦੁਸਹਿਰੇ ਨੂੰ ਸਮਰਪਿਤ ਦੋਵਾਂ ਪਿੰਡਾਂ ਵਲੋਂ ਹਰ ਸਾਲ ਕਰਵਾਈ ਜਾਂਦੀ ਰਾਮਲੀਲਾ ਇਸ ਵਾਰ ਵੀ ਦੋਹਾਂ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ | ਅੱਜ ਰਾਮਲੀਲਾ ਦਾ ਉਦਘਾਟਨ ਪਿੰਡ ਛੀਨਾ ਕਰਮ ਸਿੰਘ ਵਿਖੇ ਰਾਮ ਲੀਲਾ ਗਰਾਊਾਡ ਵਿਚ ਰਾਮਲੀਲਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਅਤੇ ਸਮੂਹ ਕਲੱਬ ਕਮੇਟੀ ਦੇ ਮੈਂਬਰਾਂ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਸਰਪ੍ਰਸਤ ਛੀਨਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਛੀਨਾ ਕਰਮ ਸਿੰਘ ਦੀ ਰਾਮਲੀਲਾ ਗਰਾਊਾਡ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਦੋ ਅਕਤੂਬਰ ਨੂੰ ਸਵੇਰੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਮੇਘਨਾਥ ਕੁੰਭਕਰਨ ਅਤੇ ਰਾਵਣ ਦੇ ਪੁਤਲੇ ਜਲਾਏ ਜਾਣਗੇ | ਇਸ ਮੌਕੇ ਰਜਿੰਦਰ ਸਿੰਘ ਛੀਨਾ ਰਾਜਬੀਰ ਸਿੰਘ ਛੀਨਾ, ਪਰਮਜੀਤ, ਕੁਲਵੰਤ ਸਿੰਘ ਉਮਰਪੁਰਾ, ਰਜੇਸ਼ ਕੁਮਾਰ, ਜਸਪਿਦਰ ਸਿੰਘ, ਕੇਸ਼ਾ, ਦਰਸ਼ਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਅਹਿਮ ਨਿਯੁਕਤੀਆਂ ਅਗਲੀ ਖ਼ਬਰ ਚੇਅਰਮੈਨ ਪਨਸਪ ਪ੍ਰਭਬੀਰ ਸਿੰਘ ਬਰਾੜ ਨੇ ਦਾਣਾ ਮੰਡੀ ਸਠਿਆਲਾ ਤੇ ਬੁਤਾਲਾ ਵਿਖੇ ਝੋਨੇ ਦੀ ਖਰੀਦ ਸੰਬੰਧੀ ਜਾਇਜ਼ਾ ਲਿਆ
Ad Position 24