ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜੀ.ਆਰ.ਡੀ. ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਲੋਂ ਸਕੂਲ ਮੁਖੀ ਗੁਰਦਰਸ਼ਨ ਬਜਾਜ ਅਤੇ ਐੱਮ.ਡੀ. ਮੈਡਮ ਸੰਤੋਸ਼ ਬਜਾਜ ਦੀ ਸਾਂਝੀ ਅਗਵਾਈ ਹੇਠ ਵਿਸ਼ਵ ਪੰਜਾਬੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਪੰਜਾਬੀ ਪਹਿਰਾਵਾ ਪਾਇਆ ਗਿਆ ਅਤੇ ਸਕੂਲ ਵਿਚ ਪੰਜਾਬੀ ਭਾਸ਼ਾ ਵਿਚ ਹੀ ਗੱਲਬਾਤ ਕਰਨ ਦਾ ਢੰਗ ਵੀ ਅਪਣਾਇਆ ਗਿਆ | ਇਸ ਮੌਕੇ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ ਅਤੇ ਨਿਬੰਧ ਕਹਾਣੀ ਲੇਖਣ ਕੀਤਾ ਗਿਆ | ਇਸ ਮੌਕੇ ਐੱਮ.ਡੀ. ਮੈਡਮ ਸੰਤੋਸ਼ ਬਜਾਜ, ਗੁਰਜਿੰਦਰ ਸਿੰਘ, ਹਰਦੀਪ ਸਿੰਘ, ਦਿਲਪ੍ਰੀਤ ਕੌਰ, ਮੈਡਮ ਰੇਨੂੰ, ਮੈਡਮ ਕਵਿਤਾ, ਮੈਡਮ ਭਾਵਨਾ, ਮੈਡਮ ਹਰਜੋਤ ਕੌਰ, ਬਲਜਿੰਦਰ ਕੌਰ, ਮਨਪ੍ਰੀਤ ਕੌਰ ਗੁਜਰਪੁਰਾ, ਮਨਪ੍ਰੀਤ ਕੌਰ ਇਬਰਾਹਿਮਪੁਰਾ, ਸੁਖਰਾਜ ਕੌਰ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਸਦੀਪ ਕੌਰ, ਰਵਿੰਦਰ ਕੌਰ, ਮੈਡਮ ਨੀਲਮ ਆਦਿ ਅਧਿਆਪਕ ਸ਼ਾਮਿਲ ਸਨ |