ਰਾਮ ਤੀਰਥ, 27 ਸਤੰਬਰ (ਧਰਵਿੰਦਰ ਸਿੰਘ ਔਲਖ)-ਸੱਤਿਅਮ ਇੰਸਟੀਚਿਊਟਸ ਰਾਮ ਤੀਰਥ ਨੇ ਆਈ. ਸੀ. ਟੀ. ਅਕੈਡਮੀ ਨਾਲ ਇਕ ਮਹੱਤਵਪੂਰਣ ਸਾਂਝ ਕੀਤੀ ਹੈ | ਇਹ ਅਕੈਡਮੀ ਭਾਰਤ ਸਰਕਾਰ ਮਾਨਤਾ ਪ੍ਰਾਪਤ ਹੈ, ਜੋ ਰਾਜ ਸਰਕਾਰਾਂ ਅਤੇ ਉਦਯੋਗ ਨਾਲ ਮਿਲਕੇ ਸਥਾਪਤ ਕੀਤੀ ਗਈ ਹੈ | ਇਸ ਸਾਂਝ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧੀ ਹੁਨਰ ਪ੍ਰਦਾਨ ਕਰਨਾ, ਰੋਜ਼ਗਾਰ ਯੋਗਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਜ਼ਬੂਤ ਕੈਰੀਅਰ ਮਾਰਗਦਰਸ਼ਨ ਅਤੇ ਪਲੇਸਮੈਂਟ ਸਹਾਇਤਾ ਦੇਣਾ ਹੈ | ਇਸ ਮੌਕੇ 'ਤੇ ਸੱਤਿਅਮ ਇੰਸਟੀਚਿਊਟਸ ਦੇ ਡਾਇਰੈਕਟਰ ਸਤਿਆਮ ਭਾਰਦਵਾਜ ਨੇ ਕਿਹਾ ਕਿ 'ਇਹ ਸਾਂਝ ਸਾਡੇ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਰਸਤੇ ਖੋਲੇਗੀ | ਡਾ. ਆਰ. ਕੇ. ਬੇਦੀ, ਪਿ੍ੰਸੀਪਲ, ਸੱਤਿਆਮ ਇੰਸਟੀਚਿਊਟਸ ਨੇ ਜ਼ੋਰ ਦਿੰਦਿਆਂ ਕਿਹਾ ਕਿ 'ਇਹ ਭਾਗੀਦਾਰੀ ਅਧਿਆਪਕਾਂ ਲਈ ਵੀ ਲਾਭਕਾਰੀ ਹੋਵੇਗੀ |' ਲਵਤੇਸ਼ ਕੁਮਾਰ, ਸੀਨੀਅਰ ਮੈਨੇਜਰ, ਆਈ. ਸੀ. ਟੀ. ਅਕੈਡਮੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 'ਸਾਨੂੰ ਖੁਸ਼ੀ ਹੈ ਕਿ ਅਸੀਂ ਸੱਤਿਆਮ ਇੰਸਟੀਚਿਊਟਸ ਨਾਲ ਹੱਥ ਮਿਲਾਇਆ ਹੈ, ਜੋ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ | ਇਹ ਕਦਮ ਇੰਸਟੀਚਿਊਟ ਦੀ ਅਕਾਦਮਿਕ ਸ੍ਰੇਸ਼ਠਤਾ ਅਤੇ ਸਮੁੱਚੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ |