24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੁਲਿਸ ਵਲੋਂ ਨਸ਼ਿਆਂ ਤੇ ਸਮਾਜ ਵਿਰੋੋਧੀ ਵਿੱਢੀ ਮੁਹਿੰਮ ਨੂੰ ਪੰਚਾਇਤਾਂ ਤੇ ਲੋਕ ਸਹਿਯੋਗ ਦੇਣ-ਐੱਸ. ਐੱਚ. ਓ. ਅਜੈਪਾਲ <br/>

Ad Position 21
No active advertisement
ਅਜੀਤ ਡੈਸਕ 28-09-2025
ਜੇਠੂਵਾਲ, 27 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਨੂੰ ਨੱਥ ਪਾਉਣ ਵਾਸਤੇ ਵਿੱਢੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਪਿੰਡਾਂ ਵਿਚਲੀ ਪੰਚਾਇਤਾਂ ਤੇ ਲੋਕ ਵੱਧ ਤੋਂ ਵੱਧ ਪੁਲਿਸ ਨੂੰ ਸਹਿਯੋਗ ਦੇਣ ਤਾਂ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਐੱਸ. ਐੱਚ. ਓ. ਅਜੈਪਾਲ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ | ਐੱਸ. ਐੱਚ. ਓ. ਮੱਤੇਵਾਲ ਨੇ ਕਿਹਾ ਕਿ ਸਿਹਤਮੰਤ ਸਮਾਜ ਦੀ ਸਿਰਜਣਾ ਲਈ ਸਾਨੂੰ ਸਾਰਿਆਂ ਨੂੰ ਸਾਝਾਂ ਹੰਭਲਾ ਮਾਰਨ ਦੀ ਲੋੜ ਹੈ ਜੇਕਰ ਤਹਾਨੂੰ ਕੋਈ ਅਜਿਹਾ ਸਰਾਰਤੀ ਅਨਸਰ ਜਿਹੜਾ ਸਮਾਜ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਸਾਨੂੰ ਉਸ ਸੰਬੰਧੀ ਬੇਝਿਜਕ ਹੋ ਕੇ ਜਾਣਕਾਰੀ ਦੇਵੇ | ਇਸ ਮੌਕੇ ਏ. ਐੱਸ. ਆਈ. ਤਰਸੇਮ ਸਿੰਘ ਚੌਕੀ ਇੰਚਾਰਜ ਸੋਹੀਆਂ ਖੁਰਦ, ਏ. ਐੱਸ. ਆਈ. ਲੱਖਾ ਸਿੰਘ, ਏ. ਐੱਸ. ਆਈ. ਸਰਵਣ ਸਿੰਘ, ਗੁਰਵਿੰਦਰ ਸਿੰਘ, ਹੌਲਦਾਰ ਤਰਸੇਮ ਸਿੰਘ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮਾਝਾ ਵਿਰਾਸਤ ਟਰੱਸਟ ਵਲੋਂ ਅੱਜ ਅਮਨਦੀਪ ਕੌਰ ਧਾਲੀਵਾਲ ਨੂੰ ਮਹਿਲਾ ਸੇਵਾ ਭਾਵ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ ਅਗਲੀ ਖ਼ਬਰ ਸੱਤਿਆਮ ਇੰਸਟੀਚਿਊਟਸ ਨੇ ਸਕਿੱਲ ਡਿਵੈੱਲਪਮੈਂਟ ਲਈ ਆਈ. ਸੀ. ਟੀ. ਅਕੈਡਮੀ ਨਾਲ ਹੱਥ ਮਿਲਾਇਆ <br/>
Ad Position 24