24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੰਜਾਬ ਲੀਗਲ ਸਰਵਿਸ ਅਥਾਰਟੀ ਦੀਆਂ ਟੀਮਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 28-09-2025
ਗੱਗੋਮਾਹਲ, 27 ਸਤੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਲੀਗਲ ਸਰਵਿਸ ਅਥਾਰਟੀ ਵਲੋਂ ਜ਼ਿਲ੍ਹਾ ਜੱਜ ਅਮਰਬੀਰ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਅੰਮਿ੍ਤਸਰ ਜ਼ਿਲ੍ਹੇ ਵਿਚ ਆਏ ਹੜ੍ਹਾਂ ਨਾਲ ਨੁਕਸਾਨੀਆਂ ਗਈਆਂ ਫਸਲਾਂ, ਘਰਾਂ, ਪਸ਼ੂਆਂ ਤੇ ਹੋਰ ਨੁਕਸਾਨ ਬਾਰੇ ਸਰਵੇ ਕਰਨ ਲਈ 18 ਟੀਮਾਂ ਨਿਯੁਕਤ ਕੀਤੀਆਂ ਹਨ ਜੋ ਪ੍ਰਭਾਵਿਤ ਪਿੰਡਾਂ ਵਿਚੋਂ ਡਾਟਾ ਪ੍ਰਾਪਤ ਕਰਕੇ ਰਿਪੋਰਟ ਤਿਆਰ ਕਰਨਗੀਆਂ, ਜਿਸ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੱਡੀ ਮਦਦ ਮਿਲੇਗੀ | ਅੱਜ ਇਕ ਟੀਮ ਨੇ ਗਾਲਬ, ਨੰਗਲ ਅੰਬ, ਕੋਟਲੀ ਸ਼ਾਹ ਹਬੀਬ, ਚਾਹੜਪੁਰ ਪਿੰਡਾਂ ਦੌਰਾ ਕੀਤਾ ਅਤੇ ਘਰ-ਘਰ ਜਾ ਕੇ ਨੁਕਸਾਨੇ ਮਕਾਨਾਂ, ਘਰੇਲੂ ਸਾਮਾਨ ਬਾਰੇ ਜਾਣਕਾਰੀ ਲਈ | ਪੱਤਰਕਾਰਾਂ ਨਾਲ ਗੱਲ ਕਰਦਿਆਂ ਟੀਮ ਮੈਂਬਰ ਅਵਨੀਤ ਲਿਖਾਰੀ, ਅਕਿ੍ਤੀ ਸੈਲੀ, ਕੈਫਰਿਨ ਕੌਰ, ਅਰਸ਼ਦੀਪ ਕੌਰ, ਖੁਸ਼ੀ ਸ਼ੈਲੀ ਆਦਿ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਸਰਪੰਚ ਸੁਰਜੀਤ ਕੌਰ, ਸੈਕਟਰੀ ਸੁਬੇਗ ਸਿੰਘ, ਸੈਕਟਰੀ ਜੋਧਾ ਸਿੰਘ, ਸੁਖਵਿੰਦਰ ਸਿੰਘ ਪੰਚ, ਮੁਲਖ ਰਾਜ ਪੰਚ, ਕਸ਼ਮੀਰ ਪੰਚ, ਹੈਪੀ ਸਹੋਤਾ ਪੰਚ, ਬਲਦੀਨਾ ਪੰਚ, ਲਿਆਸ ਸਾਬਕਾ ਪੰਚ, ਨਿਸ਼ਾਨ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਕਲਮ ਛੋੜ ਹੜਤਾਲ <br/> ਅਗਲੀ ਖ਼ਬਰ ਸ਼ਹੀਦ ਕਾਮਰੇਡ ਬਲਦੇਵ ਸਿੰਘ ਮਾਨ ਦੀ 39ਵੀਂ ਬਰਸੀ ਮੌਕੇ ਕਿਸਾਨ ਆਗੂਆਂ ਕੀਤੀਆਂ ਸ਼ਰਧਾਂਜਲੀਆਂ ਭੇਟ <br/>
Ad Position 24