ਬਾਬਾ ਬਕਾਲਾ ਸਾਹਿਬ, 27 ਸਤੰਬਰ (ਰਾਜਨ)-ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ), ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਇਥੇ ਤਹਿਸੀਲ ਕੰਪਲੈਕਸ ਵਿਖੇ ਦਫਤਰ ਸੀ.ਡੀ.ਪੀ.ਓ. ਬਲਾਕ ਰਈਆ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਤਹਿਸੀਲ ਪ੍ਰਧਾਨ ਪਰਮਿੰਦਰ ਕੌਰ ਸੱਤੋਵਾਲ ਦੀ ਅਗਵਾਈ ਹੇਠ ਹੱਕੀ ਮੰਗਾਂ ਨੂੰ ਲੈਕੇ ਇਕ ਮੰਗ ਪੱਤਰ ਬਿਕਰਮਜੀਤ ਸਿੰਘ ਸੀ.ਡੀ.ਪੀ.ਓ. ਨੂੰ ਸੌਂਪਿਆ ਗਿਆ | ਇਸ ਮੌਕੇ 24 ਸਤੰਬਰ ਦੀ ਸਟੇਟ ਕਮੇਟੀ ਦੀ ਮੀਟਿੰਗ ਦੇ ਆਧਾਰ 'ਤੇ 28 ਸਤੰਬਰ ਤੋਂ ਮੁਕੰਮਲ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਅਤੇ ਪੋਸ਼ਣ ਟਰੈਕਰ ਦਾ ਆਨ ਲਾਈਨ ਕੰਮ ਜੋ ਕਿ ਫੋਨ 'ਤੇ ਹੋ ਰਿਹਾ ਹੈ, ਦਾ ਮੁਕੰਮਲ ਬਾਈਕਾਟ ਕਰਦਿਆਂ, ਆਪਣੇ ਸੈਂਟਰਾਂ ਵਿਚ ਬੈਠਕੇ ਰਜਿਸਟਰ ਵਰਕ ਦਾ ਪੂਰਾ ਕੰਮ ਕੀਤਾ ਜਾਵੇਗਾ ਅਤੇ ਹਾਜ਼ਰੀ ਦਿੱਤੀ ਜਾਵੇਗੀ | ਇਸ ਮੌਕੇ ਤਹਿਸੀਲ ਪ੍ਰਧਾਨ ਪਰਮਿੰਦਰ ਕੌਰ ਸੱਤੋਵਾਲ, ਨਿਰਮਲ ਕੌਰ ਉਮਰਾ ਨੰਗਲ ਖਜ਼ਾਨਚੀ, ਬਲਜਿੰਦਰ ਕੌਰ ਸਹਾਇਕ ਖਜ਼ਾਨਚੀ, ਗੁਰਦੀਸ਼ ਕੌਰ ਮੁੱਖ ਸਲਾਹਕਾਰ, ਦਵਿੰਦਰ ਕੌਰ ਪ੍ਰੱੈਸ ਸਕੱਤਰ, ਰਜਵੰਤ ਕੌਰ ਬਾਬਾ ਬਕਾਲਾ, ਬਲਜੀਤ ਕੌਰ ਅਜੀਤ ਨਗਰ ਅਤੇ ਹੋਰ ਹਾਜ਼ਰ ਸਨ |