24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਚੇਤਨਾ ਮੰਚ ਪੰਜਾਬ ਵਲੋਂ 11ਵਾਂ ਲੋੜਵੰਦ ਧੀਆਂ ਦੇ ਆਨੰਦ ਕਾਰਜ ਸਮਗਾਮ ਕਰਵਾਉਣ ਸੰਬੰਧੀ ਮੀਟਿੰਗ

Ad Position 21
No active advertisement
ਮੇਜਰ ਸਿੰਘ ਸਾ: ਸਰਪੰਚ ਧਿਆਨਪੁਰ ਦੇ ਗ੍ਰਹਿ ਵਿਖੇ 11ਵੇਂ ਲੋੜਵੰਦ ਧੀਆਂ ਦੇ ਆਨੰਦ ਕਾਰਜ ਸਮਗਾਮ ਕਰਵਾਉਣ ਸੰਬੰਧੀ ਹੋਈ ਮੀਟਿੰਗ ਦੌਰਾਨ ਸਰਪ੍ਰਸਤ ਬਾਬੂ ਸਿੰਘ ਜੰਡਿਆਲਾ ਗੁਰੂ, ਪ੍ਰਧਾਨ ਮੰਗਲ ਸਿੰਘ ਧਿਆਨਪੁਰ, ਸਰਪੰਚ ਰਣਜੀਤ ਸਿੰਘ ਰਾਣਾ ਅਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 28-09-2025
ਬਾਬਾ ਬਕਾਲਾ ਸਾਹਿਬ, 27 ਸਤੰਬਰ (ਰਾਜਨ)-ਅੱਜ ਇੱਥੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਚੇਤਨਾ ਮੰਚ (ਰਜਿ:) ਪੰਜਾਬ ਅਤੇ ਵਿਮੁਕਤ ਜਾਤੀਆਂ ਵਿਕਾਸ ਫੈਡਰੇਸ਼ਨ ਪੰਜਾਬ ਦੀ ਇਕ ਸਾਂਝੀ ਮੀਟਿੰਗ ਪਿੰਡ ਧਿਆਨਪੁਰ ਸਾ: ਸਰਪੰਚ ਮੇਜਰ ਸਿੰਘ ਧਿਆਨਪੁਰ ਦੇ ਗ੍ਰਹਿ ਵਿਖੇ ਸਰਪ੍ਰਸਤ ਬਾਬੂ ਸਿੰਘ ਜੰਡਿਆਲਾ ਗੁਰੂ ਅਤੇ ਪ੍ਰਧਾਨ ਮੰਗਲ ਸਿੰਘ ਧਿਆਨਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਉਕਤ ਸੰਸਥਾਵਾਂ ਵਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 11ਵਾਂ ਲੋੜਵੰਦ ਧੀਆਂ ਦੇ ਆਨੰਦ ਕਾਰਜ ਸਮਾਗਮ ਮਿਤੀ 8 ਨਵੰਬਰ, ਦਿਨ ਸ਼ਨੀਵਾਰ ਨੂੰ ਪਿੰਡ ਧਿਆਨਪੁਰ (ਬਾਬਾ ਬਕਾਲਾ ਸਾਹਿਬ) ਵਿਖੇ ਕਰਵਾਏ ਜਾਣ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ | ਸਰਪ੍ਰਸਤ ਬਾਬੂ ਸਿੰਘ ਜੰਡਿਆਲਾ ਗੁਰੂ ਅਤੇ ਪ੍ਰਧਾਨ ਮੰਗਲ ਸਿੰਘ ਧਿਆਨਪੁਰ ਨੇ ਦੱਸਿਆ ਕਿ ਸੰਸਥਾ 2015 ਤੋਂ ਲਗਾਤਾਰ ਇਹ ਪਵਿੱਤਰ ਕਾਰਜ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਦੀ ਆ ਰਹੀ ਹੈ ਅਤੇ ਹੁਣ ਤੱਕ 300 ਦੇ ਕਰੀਬ ਲੋੜਵੰਦਾਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਚੁੱਕੇ ਹਨ | ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ ਮੱਟਾ, ਲਖਵਿੰਦਰਜੀਤ ਸਿੰਘ ਵਜ਼ੀਰ ਭੁੱਲਰ, ਰਣਜੀਤ ਸਿੰਘ ਰਾਣਾ ਸਰਪੰਚ ਧਿਆਨਪੁਰ, ਮੇਜਰ ਸਿੰਘ ਸਾਬਕਾ ਸਰਪੰਚ ਧਿਆਨਪੁਰ, ਨੰਬਰਦਾਰ ਸਕੰਦਰ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਥੇਦਾਰ ਰਮਨਦੀਪ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਸੰਨੀ ਬੀਡੂ, ਮਨਦੀਪ ਸਿੰਘ ਪੱਲ੍ਹਾ, ਮੇਜਰ ਸਿੰਘ ਕਲੇਰ ਸਾ: ਚੇਅਰਮੈਨ, ਬਲਕਾਰ ਸਿੰਘ ਜੰਡਿਆਲਾ, ਸੁਖਦੇਵ ਸਿੰਘ ਯੂ. ਐੱਸ. ਏ., ਸਰਬਜੀਤ ਸਿੰਘ ਮਾਹਲਾ, ਬਲਰਾਜ ਸਿੰਘ, ਵੈਦ ਪ੍ਰਕਾਸ਼, ਸਵਿੰਦਰ ਸਿੰਘ, ਸੁਖਦੇਵ ਸਿੰਘ ਮਹਾਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਏਕਲ ਗੱਡਾ ਵਿਚ ਬੀ. ਕੇ. ਯੂ. ਏਕਤਾ ਸਿੱਧੂਪੁਰ ਦੀ ਨਵੀਂ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਕਲਮ ਛੋੜ ਹੜਤਾਲ <br/>
Ad Position 24