25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਐੱਸ.ਡੀ.ਐੱਮ. ਮਜੀਠਾ ਨੇ ਦਾਣਾ ਮੰਡੀ ਮਜੀਠਾ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 28-09-2025
ਮਜੀਠਾ, 27 ਸਤੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਵਿਚ ਝੋਨੇ ਦੀ ਕਟਾਈ ਜ਼ੋਰਾਂ 'ਤੇ ਚੱਲ ਰਹੀ ਹੈ | ਅਗੇਤੀ ਕਿਸਮ ਦੀ ਬੀਜੀ ਬਾਸਮਤੀ ਦੀ ਫਸਲ ਮੰਡੀਆਂ ਵਿਚ ਆਈ ਹੁਣ ਪਰਮਲ ਝੋਨੇ ਦੀ ਕਿਸਮ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ | ਦਾਣਾ ਮੰਡੀ ਮਜੀਠਾ ਵਿਚ ਬਾਸਮਤੀ 1509, 1692 ਕਿਸਮ ਆਈ ਜਿਹੜੀ ਕਿ ਪ੍ਰਾਈਵੇਟ ਵਪਾਰੀਆਂ ਨੇ ਖ਼ਰੀਦ ਕੀਤੀ | ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਕਾਹਲੋਂ ਦੇ ਦੱਸਣ ਅਨੁਸਾਰ ਦਾਣਾ ਮੰਡੀ ਮਜੀਠਾ ਵਿਚ ਹੁਣ ਤੱਕ ਇਸ ਕਿਸਮ ਦਾ 1,08,994 ਕੁਇੰਟਲ ਝੋਨਾ ਖ਼ਰੀਦ ਹੋ ਚੁੱਕਾ ਹੈ | ਦਾਣਾ ਮੰਡੀ ਮਜੀਠਾ ਵਿਚ ਹੁਣ ਤੱਕ ਪਰਮਲ ਝੋਨੇ ਦੀ ਕਟਾਈ ਸ਼ੁਰੂ ਨਹੀਂ ਹੋਈ ਕਿਉਂਕਿ ਇਹ ਇਲਾਕਾ ਸਬਜ਼ੀਆਂ ਉਗਾਉਣ ਵਾਲਾ ਇਲਾਕਾ ਹੈ ਅਤੇ ਲੋਕ ਅਗੇਤੀ ਬਾਸਮਤੀ ਦੀ ਫਸਲ ਬੀਜ ਕੇ ਪਹਿਲਾਂ ਵੱਢ ਕੇ ਇਸ ਜ਼ਮੀਨ ਵਿਚ ਆਲੂ ਅਤੇ ਮਟਰਾਂ ਦੀ ਬਿਜਾਈ ਕਰਦੇ ਹਨ | ਪਰਮਲ ਝੋਨੇ ਹੇਠਾਂ ਬਹੁਤ ਰਕਬਾ ਘੱਟ ਹੈ ਜਿਹੜੀ ਕਿ ਫਸਲ ਅਜੇ ਤੱਕ ਪੱਕੀ ਨਹੀਂ | ਜਿਸ ਕਰਕੇ ਝੋਨੇ ਦੀ ਸਰਕਾਰੀ ਖ਼ਰੀਦ ਨਹੀਂ ਹੋ ਸਕੀ | ਮੰਡੀ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਐੱਸ.ਡੀ.ਐੱਮ ਮਜੀਠਾ ਮੈਡਮ ਪੀਊਸ਼ਾ ਬੁਰੜ੍ਹਕ ਵਿਸ਼ੇਸ਼ ਤੌਰ ਤੇ ਪਹੁੰਚੇ | ਜਿਨ੍ਹਾਂ ਨੇ ਸਾਰੀ ਮੰਡੀ ਵਿਚ ਜਾ ਕੇ ਪ੍ਰਬੰਧਾਂ ਦਾ ਨਿਰੀਖਨ ਕੀਤਾ | ਝੋਨਾ ਤੋਲਣ ਵਾਲੇ ਕੰਡੇ ਵੱਟੇ ਚੈੱਕ ਕੀਤੇ | ਝੋਨੇ ਦੀ ਨਮੀ ਚੈੱਕ ਕਰਨ ਵਾਲੇ ਮੀਟਰ ਦੀ ਜਾਂਚ ਕੀਤੀ, ਕਿਸਾਨਾਂ ਨਾਲ ਗੱਲਬਾਤ ਕੀਤੀ, ਆੜ੍ਹਤੀਆਂ ਨਾਲ ਗੱਲਬਾਤ ਕੀਤੀ |
ਐੱਸ.ਡੀ.ਐੱਮ. ਮਜੀਠਾ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਮੰਡੀ ਵਿਚ ਹਰ ਸੰਭਵ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ | ਕਿਸਾਨਾਂ ਦੀ ਖੱਜਲ ਖੁਆਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਨੇ ਆੜ੍ਹਤੀਆਂ ਨੂੰ ਤਾਕੀਦ ਕੀਤੀ ਕਿ ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਐੱਸ.ਡੀ.ਐੱਮ. ਮਜੀਠਾ ਦੇ ਨਾਲ ਰੀਡਰ ਵਰਿੰਦਰ ਭਾਟੀਆ, ਦੀਪਕ ਭੱਟੀ, ਆੜ੍ਹਤੀ ਐੱਸੋਸੀਏਸ਼ਨ ਦਾਣਾ ਮੰਡੀ ਮਜੀਠਾ ਦੇ ਪ੍ਰਧਾਨ ਜਸਕਰਨ ਸਿੰਘ ਭੰਗਵਾਂ, ਸੁਖਚੈਨ ਸਿੰਘ ਭੰਗੂ, ਐੱਸੋਸੀਏਸ਼ਨ ਦੇ ਸਰਪ੍ਰਸਤ ਅਨੂਪ ਸਿੰਘ ਸੰਧੂ, ਮਾਰਕੀਟ ਕਮੇਟੀ ਮਜੀਠਾ ਦੇ ਸੁਪਰਵਾਈਜ਼ਰ ਕੁਲਦੀਪ ਸਿੰਘ

Ad Position 22
No active advertisement
ਪਿਛਲੀ ਖ਼ਬਰ ਸੜਕ ਨਿਰਮਾਣ ਵਿਭਾਗ ਦੀ ਖੁੱਲ੍ਹੀ ਨੀਂਦ <br/> ਅਗਲੀ ਖ਼ਬਰ ਭੱਗੂਪੁਰ ਬੇਟ ਵਿਖੇ ਨਸ਼ਾ ਤਸਕਰ ਦਾ ਤਿੰਨ ਮੰਜ਼ਿਲਾ ਘਰ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹਿਆ
Ad Position 24