ਅਜਨਾਲਾ, ਗੱਗੋਮਾਹਲ, ਰਮਦਾਸ, 18 ਅਕਤੂਬਰ (ਢਿੱਲੋਂ/ ਸੰਧੂ/ ਵਾਹਲਾ)-ਫਾਊਾਡੇਸ਼ਨ ਦੇ ਮੁਖੀ ਤੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵਲੋਂ ਸਰਹੱਦੀ ਪਿੰਡ ਜੱਟਾ ਦੀ ਲਗਭਗ 150 ਏਕੜ ਜ਼ਮੀਨ ਵਿਚ ਖੜੇ ਹੜ੍ਹਾਂ ਦਾ ਪਾਣੀ ਕੱਢਣ (ਡੀ-ਵਾਟਰਿੰਗ) ਦੀ ਪਰਮਾਤਮਾ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂਆਤ ਕਰਵਾਈ ਗਈ | ਇਸ ਮੌਕੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਲਗਭਗ 150 ਏਕੜ ਜਮੀਨ ਵਿਚ ਹੜ੍ਹਾਂ ਦਾ ਪਾਣੀ ਖੜਾ ਸੀ, ਜਿਸ ਦਾ ਪਤਾ ਚੱਲਦਿਆਂ ਹੀ ਉਨ੍ਹਾਂ ਵਲੋਂ ਆਪਣੀ ਟੀਮ ਨੂੰ ਭੇਜਿਆ ਗਿਆ , ਜਿਸ ਤੋਂ ਬਾਅਦ ਉਨ੍ਹਾਂ ਦਿੱਲੀ ਤੋਂ ਲਗਭਗ ਚਾਰ ਕਿਲੋਮੀਟਰ ਲੰਬੇ ਪਲਾਸਟਿਕ ਦੇ ਪਾਈਪ ਦਾ ਪ੍ਰਬੰਧ ਕਰਕੇ ਅੱਜ ਪਾਣੀ ਦੇ ਨਿਕਾਸ ਦੀ ਸ਼ੁਰੂਆਤ ਕਰਵਾਈ ਹੈ | ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਜੋ ਵੀ ਡੀਲਰ ਡੀਏਪੀ ਖਾਦ ਦੀ ਬਲੈਕ ਕਰਦਾ ਹੈ ਉਸ ਦੀ ਸ਼ਿਕਾਇਤ ਉਨ੍ਹਾਂ ਦੁਆਰਾ ਜਾਰੀ ਹਾਟਲਾਈਨ ਨੰਬਰ 9910061111 ਉੱਤੇ ਕਰੋ, ਸ਼ਾਮ ਤੱਕ ਉਸ ਉਤੇ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ | ਅੰਤ ਵਿਚ ਸਰਪੰਚ ਗੁਰਦਿਆਲ ਸਿੰਘ ਤੇ ਹੋਰਨਾ ਮੁਹਤਬਰਾਂ ਵਲੋਂ ਡਾ. ਵਿਕਰਮਜੀਤ ਸਿੰਘ ਸਾਹਨੀ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੰਨ ਫਾਊਾਡੇਸ਼ਨ ਦੇ ਸੀ.ਈ.ਓ. ਗੁਰਬੀਰ ਸਿੰਘ ਸੰਧੂ, ਸਰਪੰਚ ਗੁਰਦਿਆਲ ਸਿੰਘ, ਫੌਜੀ ਕੁਲਦੀਪ ਸਿੰਘ ਪੰਚ, ਮਨਿੰਦਰ ਸਿੰਘ ਪੰਚ, ਜਗਜੀਤ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਅਮਰਜੀਤ ਸਿੰਘ ਪੰਚ, ਜੋਤੀ ਪੰਚ, ਕਰਮ ਸਿੰਘ, ਦਿਲਬਾਗ ਸਿੰਘ ਫੌਜੀ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |
ਡਾ. ਸਾਹਨੀ ਨੇ ਰਮਦਾਸ ਨੇੜਲੇ ਜੱਟਾ ਪਿੰਡ ਵਿਚ 150 ਏਕੜ ਹੜ੍ਹ ਪ੍ਰਭਾਵਿਤ ਖੇਤਾਂ ਵਿਚੋਂ ਪਾਣੀ ਦੇ ਨਿਕਾਸ ਦੀ ਸੁਵਿਧਾ ਦਾ ਕੀਤਾ ਉਦਘਾਟਨ
ਸਰਹੱਦੀ ਪਿੰਡ ਜੱਟਾ ਵਿਖੇ 150 ਏਕੜ ਜ਼ਮੀਨ ਵਿਚੋਂ ਹੜ੍ਹਾਂ ਦਾ ਖੜਾ ਪਾਣੀ ਬਾਹਰ ਕੱਢਣ ਦੀ ਸ਼ੁਰੂਆਤ ਕਰਨ ਸਮੇਂ ਸਨ ਫਾਊਾਡੇਸ਼ਨ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਤੇ ਉਨ੍ਹਾਂ ਦੀ ਟੀਮ ਨੂੰ ਸਰਪੰਚ ਗੁਰਦਿਆਲ ਸਿੰਘ ਗੁਰਭੇਜ ਸਿੰਘ ਤੇ ਹੋਰ ਮੁਹਤਬਰ ਸਨਮਾਨਿਤ ਕਰਦੇ ਹੋਏ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ <br/>
19-10-2025