28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਆੜ੍ਹਤੀਆਂ ਵਲੋਂ ਕੰਨਾਂ 'ਚ ਕੀਤੀ ਜਾ ਰਹੀ ਝੋਨੇ ਦੀ ਬੋਲੀ ਤੋਂ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-11-2025
ਅਟਾਰੀ (ਅੰਮਿ੍ਤਸਰ), 2 ਨਵੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੀ ਸਰਹੱਦੀ ਦਾਣਾ ਮੰਡੀ ਅਟਾਰੀ ਵਿਚ ਆੜ੍ਹਤੀਆਂ ਵਲੋਂ ਸੰਬੰਧਿਤ ਮਹਿਕਮਿਆਂ ਨਾਲ ਮਿਲ ਕੇ ਝੋਨੇ ਦੀ ਬੋਲੀ ਕੰਨਾਂ ਵਿਚ ਗੁਪਤ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੇ ਆਪਣਾ ਦੁੱਖ ਜਾਹਿਰ ਕਰਦੇ ਹੋਏ ਇਸ ਵੱਡੇ ਮਸਲੇ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੂੰ ਸ਼ਿਕਾਇਤ ਕੀਤੀ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਫ਼ਸਲ ਦੀ ਹਰ ਢੇਰੀ ਵਿਚ ਹੇਰਾ ਫੇਰੀ ਕੀਤੀ ਜਾ ਰਹੀ ਹੈ | ਉਨ੍ਹਾਂ ਨੂੰ ਕੰਨਾਂ ਵਿਚ ਹੋ ਰਹੀ ਬੋਲੀ ਦੀ ਲੁੱਟ ਤੋਂ ਬਚਾਇਆ ਜਾਵੇ | ਉਹ ਝੋਨੇ ਦੀ ਫ਼ਸਲ ਨੂੰ ਸੁਕਾ ਕੇ ਕਟਾਈ ਕਰਵਾ ਰਹੇ ਹਨ ਪਰ ਸੁੱਕੇ ਝੋਨੇ ਦਾ ਵੀ ਮੁੱਲ ਪੂਰਾ ਨਹੀਂ ਲੱਗਦਾ, ਸਗੋਂ ਘੱਟ ਰੇਟ ਦਿੱਤਾ ਜਾ ਰਿਹਾ ਹੈ | ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੇ ਗੱਲਬਾਤ ਕਰਦੇ ਦੱਸਿਆ ਕਿ ਕਿਸਾਨ ਵੀਰ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਆ ਕੇ ਆਪਣੀਆਂ ਜ਼ਮੀਨਾਂ ਵਿਚ ਉਗਾਈ ਗਈ ਝੋਨੇ ਦੀ ਫ਼ਸਲ ਬਰਬਾਦ ਹੋਣ ਕਾਰਨ ਪ੍ਰੇਸ਼ਾਨ ਹਨ | ਕਈ ਕਿਸਾਨਾਂ ਨੇ ਦੱਸਿਆ ਹੈ ਕਿ ਭਾਰੀ ਮੀਂਹ ਪੈਣ ਕਾਰਨ ਝੋਨੇ ਦੇ ਬੂਟਿਆਂ ਦਾ ਫਲ ਜ਼ਮੀਨ ਉੱਤੇ ਡਿੱਗ ਗਿਆ, ਜਿਸ ਕਰਕੇ ਝੋਨੇ ਦੀ ਫ਼ਸਲ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਹੈ | ਇਸ ਵਾਰ ਉਨ੍ਹਾਂ ਨੂੰ ਮੁਨਾਫਾ ਨਹੀਂ ਸਗੋਂ ਭਾਰੀ ਨੁਕਸਾਨ ਝੱਲਣਾ ਪੈ ਰਿਹਾ | ਕਿਸਾਨ ਵੀਰਾਂ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੂੰ ਕਿਹਾ ਹੈ ਕਿ ਮੰਡੀ ਵਿਚ ਮਾਲ ਕਿਸਾਨਾਂ ਦਾ ਹੈ, ਬੋਲੀ ਵੀ ਉਨ੍ਹਾਂ ਮੁਤਾਬਕ ਹੋਣੀ ਚਾਹੀਦੀ ਹੈ ਨਾ ਕਿ ਕੰਨਾਂ ਵਿਚ | ਕਿਸਾਨਾਂ ਨੇ ਜੋਗਿੰਦਰ ਸਿੰਘ ਰਾਣਾ ਨੂੰ ਕਿਹਾ ਕਿ ਆੜਤੀਆਂ ਵਲੋਂ ਸੰਬੰਧਿਤ ਮਹਿਕਮਿਆਂ ਨਾਲ ਮਿਲ ਕੇ ਕੀਤੀ ਜਾ ਰਹੀ ਕੰਨਾਂ ਵਿਚ ਬੋਲੀ ਨੂੰ ਸਭ ਦੇ ਸਾਹਮਣੇ ਕਰਨ ਲਈ ਆਖਿਆ | ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਰਾਣਾ ਨੇ ਇਸ ਸੰਬੰਧੀ ਇਕ ਪੋਸਟਰ ਜਾਰੀ ਕਰਕੇ ਆੜਤੀਆਂ ਐਸੋਸੀਏਸ਼ਨ ਦੇ ਗਰੁੱਪ ਅਤੇ ਇਕੱਲੇ-ਇਕੱਲੇ ਆੜਤੀ ਨੂੰ ਬੋਲੀ ਸਭ ਦੇ ਸਾਹਮਣੇ ਕਰਨ ਲਈ ਬੇਨਤੀ ਕੀਤੀ ਹੈ ਤਾਂ ਕਿ ਕਿਸਾਨ ਵੀਰਾਂ ਨੂੰ ਖੁਸ਼ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਝੋਨੇ ਦੀ ਬੋਲੀ ਸਵੇਰ ਸਮੇਂ ਨਹੀਂ ਕੀਤੀ ਜਾਂਦੀ, ਸਗੋਂ ਬਾਅਦ ਦੁਪਹਿਰ ਕੀਤੀ ਜਾਂਦੀ ਹੈ | ਇਸ ਮੁਸ਼ਕਿਲ ਦਾ ਹੱਲ ਵੀ ਕੱਢਿਆ ਜਾਵੇ | ਜੋਗਿੰਦਰ ਸਿੰਘ ਨੇ ਕਿਹਾ ਕਿ ਦੂਸਰੀਆਂ ਮੰਡੀਆਂ ਨਾਲੋਂ ਦਾਣਾ ਮੰਡੀ ਅਟਾਰੀ ਵਿਚ 1121 ਅਤੇ 1718 ਫ਼ਸਲ ਦਾ ਰੇਟ ਘੱਟ ਲੱਗ ਰਿਹਾ ਹੈ | ਇਸ ਸੰਬੰਧੀ ਵੀ ਕਿਸਾਨ ਵੀਰਾਂ ਅਤੇ ਆੜ੍ਹਤੀਆਂ ਨਾਲ ਮਿਲ ਕੇ ਵਿਚਾਰਾਂ ਕੀਤੀਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਕੀ ਕੱਕੜ ਤੇ ਬੀ. ਐੱਸ. ਐੱਫ. ਵਲੋਂ ਮਿੰਨੀ ਡਰੋਨ ਤੇ ਹੈਰੋਇਨ ਬਰਾਮਦ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਬੀਜ ਅਤੇ ਡੀ.ਏ.ਪੀ. ਖਾਦ ਵੰਡੀ
Ad Position 24