25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੱਤਰਕਾਰ ਦੀ ਦੁਕਾਨ 'ਤੇ ਹਮਲਾ ਕਰਕੇ ਕੀਤੀ ਸਾਮਾਨ ਦੀ ਭੰਨਤੋੜ <br/>

Ad Position 21
No active advertisement
ਅਜੀਤ ਡੈਸਕ 18-12-2025
ਚਵਿੰਡਾ ਦੇਵੀ, 17 ਦਸੰਬਰ (ਸਤਪਾਲ ਸਿੰਘ ਢੱਡੇ)-ਸਥਾਨਕ ਪੱਤਰਕਾਰ ਦੀ ਦੁਕਾਨ 'ਤੇ ਦਾਖਲ ਹੋ ਕੇ ਦੁਕਾਨ ਦੀ ਭੰਨਤੋੜ, ਗਾਲੀ ਗਲੋਚ ਕਰਨ ਅਤੇ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਵਿਤਾ ਸੁੰਦਰ ਵਾਸੀ ਚਵਿੰਡਾ ਦੇਵੀ ਨੇ ਦੱਸਿਆਂ ਕਿ ਉਨ੍ਹਾਂ ਦਾ ਲੜਕਾ ਬਤੌਰ ਪੱਤਰਕਾਰ ਕੰਮ ਕਰਦਾ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਾਜਿਸ਼ ਤਹਿਤ ਉਸਦੀ ਦੁਕਾਨ 'ਤੇ ਹਮਲਾ ਕਰ ਦਿੱਤਾ ਅਤੇ ਦੁਕਾਨ ਦੇ ਸ਼ੀਸੇ, ਐੱਲ.ਸੀ.ਡੀ. ਆਦਿ ਤੋੜ ਦਿੱਤੇ ਅਤੇ ਦੁਕਾਨ ਵਿਚ ਨਕਦੀ ਚੋਰੀ ਕਰ ਲਈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਦੋਸ਼ੀ ਸ਼ਰੇਆਮ ਗਾਲੀ ਗਲੋਚ, ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਪਰ ਅਸੀਂ ਪਰਿਵਾਰ ਸਮੇਤ ਛੱਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ | ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਹਮਲਾਵਰਾ ਵਲੋਂ ਆਪਣੇ ਸੱਟਾਂ ਲਗਾ ਕੇ ਜਾਅਲੀ ਮੈਡੀਕਲ ਰਿਜਲਟ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਇਸ ਸੰਬੰਧੀ ਚੌਂਕੀ ਇੰਚਾਰਜ਼ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ 'ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਵਿੱਦਿਅਕ ਸੰਸਥਾਵਾਂ ਵਿਖੇ ਸਾਲਾਨਾ ਖੇਡ ਸਮਾਗਮ ਦੀ ਹੋਈ ਸਮਾਪਤੀ <br/> ਅਗਲੀ ਖ਼ਬਰ ਸੋਹੀਆਂ ਕਲਾਂ ਦੀ ਸੀਟ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਕੇ ਸੱਤਾਧਾਰੀਆਂ ਨੂੰ ਜੁਆਬ ਦਿੱਤਾ-ਸੱਚਰ <br/>
Ad Position 24