ਹਰਸਾ ਛੀਨਾ/ਰਾਜਾਸਾਂਸੀ, 17 ਦਸੰਬਰ (ਕੜਿਆਲ, ਹਰਦੀਪ ਸਿੰਘ ਖੀਵਾ)- ਬਲਾਕ ਸੰਮਤੀ ਹਰਸਾ ਛੀਨਾ ਦੇ ਵੱਖ-ਵੱਖ ਜ਼ੋਨਾਂ 'ਚ 'ਆਪ' ਉਮੀਦਵਾਰਾਂ ਵਲੋਂ ਵੱਡੀ ਜਿੱਤ ਦਰਜ ਕੀਤੀ ਗਈ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਛੀਨਾ ਵਲੋਂ ਸਿਰੋਪਾਓ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਬਲਾਕ ਸੰਮਤੀ ਹਰਸਾ ਛੀਨਾ ਦੇ ਰਿਟਰਨਿੰਗ ਅਫਸਰ-ਕਮ-ਉੱਪ ਮੰਡਲ ਮੈਜਿਸਟ੍ਰੇਟ ਖੁਸ਼ਪ੍ਰੀਤ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਲੋਪੋਕੇ ਕੰਵਲਜੀਤ ਸਿੰਘ ਬਰਾੜ ਵਲੋਂ ਐਲਾਨੇ ਨਤੀਜਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਰਸਾ ਛੀਨਾ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਮਨਿੰਦਰ ਕੌਰ ਮਾਨ (ਸਰਪੰਚ ਤੇਜਬੀਰ ਸਿੰਘ ਮਾਨ) ਵਲੋਂ ਕਰੀਬ 4000 ਵੋਟਾਂ ਤੋਂ ਵੱਧ ਦੇ ਫਰਕ ਜਿੱਤ ਦਰਜ ਕੀਤੀ ਗਈ। ਜਦਕਿ ਬਲਾਕ ਸੰਮਤੀ ਤੋਲਾਨੰਗਲ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਸਾ. ਸਰਪੰਚ ਹਰਜੀਤ ਸਿੰਘ ਵਰਨਾਲੀ ਨੇ 434 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ, ਜਦਕਿ ਬਲਾਕ ਸੰਮਤੀ ਉਮੀਦਵਾਰ ਕੰਵਲਪ੍ਰੀਤ ਸਿੰਘ ਸ਼ਾਹ ਅਦਲੀਵਾਲ 22 ਵੋਟਾਂ ਨਾਲ ਜੇਤੂ ਰਹੇ। ਜੇਤੂ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਛੀਨਾ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਸ. ਛੀਨਾ ਨੇ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਰਸਾ ਛੀਨਾ ਤੋਂ 'ਆਪ' ਉਮੀਦਵਾਰ ਮਨਿੰਦਰ ਕੌਰ ਮਾਨ ਵੱਡੇ ਫਰਕ ਨਾਲ ਜੇਤੂ
ਅਜੀਤ ਡੈਸਕ
18-12-2025