ਜੰਡਿਆਲਾ ਮੰਜਕੀ, 17 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਇਲਾਕੇ ਵਿੱਚ ਕਾਂਗਰਸ ਅਤੇ ਬਸਪਾ ਦੇ ਗੱਠਜੋੜ ਜੇਤੂ ਉਮੀਦਵਾਰਾਂ ਨੇ ਵੱਧ ਗਿਣਤੀ 'ਚ ਜਿੱਤ ਕੇ ਸੱਤਾਧਾਰੀ ਧਿਰ ਨੂੰ ਚੁਣੌਤੀ ਦਿੱਤੀ ਹੈ | ਨੂਰਮਹਿਲ ਦੇ ਨਾਇਬ ਤਹਿਸੀਲਦਾਰ ਕਮ ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੰਦੋਲਾ ਕਲਾਂ ਤੋਂ ਕਾਂਗਰਸ ਬਸਪਾ ਦੇ ਉਮੀਦਵਾਰ ਹਰਜਿੰਦਰ ਕੌਰ ਤੇ ਜਿਲ੍ਹਾ ਪ੍ਰੀਸ਼ਦ ਜ਼ੋਨ ਤਲਵਣ ਤੋਂ ਕਮਲਜੀਤ ਕੌਰ ਜੇਤੂ ਰਹੇ | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਜ਼ੋਨ 1 ਸੁੰਨੜ ਕਲਾ ਤੋਂ ਪਰਮਜੀਤ ਕੌਰ ਆਮ ਆਦਮੀ ਪਾਰਟੀ, ਜ਼ੋਨ 2 ਪਿੰਡ ਚੂਹੇਕੀ ਤੋਂ ਕਾਂਗਰਸ ਬਸਪਾ ਉਮੀਦਵਾਰ ਰਾਜਕੁਮਾਰ ਸਿੱਧਮ, ਜ਼ੋਨ ਨੰਬਰ 3 ਭੰਗਾਲਾ ਤੋਂ ਕਾਂਗਰਸ ਬਸਪਾ ਗੱਠਜੋੜ ਉਮੀਦਵਾਰ ਸੁਖਵਿੰਦਰ ਸਿੰਘ, ਜ਼ੋਨ 4 ਸੰਘੇ ਜਗੀਰ ਤੋਂ ਗਠਜੋੜ ਦੇ ਉਮੀਦਵਾਰ ਅਮਰਜੀਤ ਬਾਬਾ, ਜ਼ੋਨ ਨੰਬਰ 5 ਕੋਟ ਬਾਦਲ ਖਾਂ ਤੋਂ ਚਰਨਜੀਤ ਰਾਏ ਆਮ ਆਦਮੀ ਪਾਰਟੀ, ਜ਼ੋਨ ਨੰਬਰ 6 ਸ਼ਮਸ਼ਾਬਾਦ ਤੋਂ ਗੱਠਜੋੜ ਦੀ ਉਮੀਦਵਾਰ ਕੁਲਵਿੰਦਰ ਕੌਰ , ਜ਼ੋਨ ਨੰਬਰ 7 ਪੁਆਦੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਣੋ, ਜ਼ੋਨ 8 ਪਿੰਡ ਭੁੱਲਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੁਮਾਰ, ਜ਼ੋਨ ਨੰਬਰ 9 ਗੁਮਟਾਲੀ ਤੋਂ ਗੱਠਜੋੜ ਦੇ ਉਮੀਦਵਾਰ ਸੰਦੀਪ ਕੁਮਾਰ, ਜ਼ੋਨ ਨੰਬਰ 10 ਤਲਵਨ ਤੋਂ ਆਸ਼ਾ ਰਾਣੀ ਗੱਠਜੋੜ ਦੀ ਉਮੀਦਵਾਰ, ਜ਼ੋਨ ਨੰਬਰ 11 ਔਜਲਾ ਤੋਂ ਸਰੋਜ ਬਾਲਾ ਗੱਠਜੋੜ ਉਮੀਦਵਾਰ , ਜ਼ੋਨ ਨੰਬਰ 12 ਫਰਵਾਲਾ ਤੋਂ ਹਰਜੋਤ ਸਿੰਘ ਆਜ਼ਾਦ ਉਮੀਦਵਾਰ, ਜ਼ੋਨ ਨੰਬਰ 13 ਸ਼ਾਦੀਪੁਰ ਤੋਂ ਸੁਖਵਿੰਦਰ ਕੌਰ ਰਾਮੇਵਾਲ ਗੱਠਜੋੜ ਉਮੀਦਵਾਰ , ਜ਼ੋਨ ਨੰਬਰ 14 ਕੰਦੋਲਾ ਕਲਾਂ ਤੋਂ ਮਨਦੀਪ ਕੌਰ ਆਮ ਆਦਮੀ ਪਾਰਟੀ, ਜ਼ੋਨ ਨੰਬਰ 15. ਚੀਮਾਂ ਖੁਰਦ ਤੋਂ ਗੱਠਜੋੜ ਉਮੀਦਵਾਰ ਜਸਵਿੰਦਰ ਕੌਰ ਜੇਤੂ ਕਰਾਰ ਦਿੱਤੇ ਗਏ ਹਨ | ਆਰ.ਓ ਮਨਦੀਪ ਸਿੰਘ ਵਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ |