ਜਲੰਧਰ, 16 ਦਸੰਬਰ (ਸ਼ੈਲੀ)-ਬ੍ਰੈਨੀ ਬਰਡਜ਼ ਲੈਟ ਕਿਡਜ਼ ਫ਼ਲਾਈ ਵਲੋਂ ਲਾਇਨਜ਼ ਕਲੱਬ ਜਲੰਧਰ 'ਚ ਕ੍ਰੀਏਟਿਵ ਥਰਡ ਪੇਰੈਂਟਿੰਗ ਵਰਕਸ਼ਾਪ ਕਰਵਾਈ ¢ ਵਰਕਸ਼ਾਪ ਦੇ ਮੁੱਖ ਵਕਤਾ ਅਤੇ ਪ੍ਰਸਿੱਧ ਪੇਰੈਂਟਿੰਗ ਕੋਚ ਕਵਰਦੀਪ ਸਿੰਘ ਭਾਟੀਆ ਰਹੇ, ਜਿਨ੍ਹਾਂ ਨੇ ਐਮਪਾਵਰ ਯੋਰ ਪੇਰੈਂਟਿੰਗ ਜਰਨੀ ਵਿਸ਼ੇ 'ਤੇ ਵਿਸਤਾਰ ਨਾਲ ਚਾਨਣਾ ਪਾਇਆ¢ ਉਨ੍ਹਾਂ ਨੇ ਬੱਚਿਆਂ ਦੇ ਗੁੱਸੇ ਤੇ ਜਿਦ, ਬੇਹੱਦ ਸਕਰੀਨ ਟਾਈਮ, ਪੜ੍ਹਾਈ 'ਚ ਗਿਰਾਵਟ ਅਤੇ ਮਾਪਿਆਂ ਤੇ ਬੱਚਿਆਂ ਵਿਚਕਾਰ ਸੰਚਾਰ ਦੀ ਕਮੀ ਵਰਗੀਆਂ ਸਮੱਸਿਆਵਾਂ ਲਈ ਪ੍ਰਯੋਗਿਕ ਹੱਲ ਸਾਂਝੇ ਕੀਤੇ¢ ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨਾਲ ਪ੍ਰਭਾਵਸ਼ਾਲੀ ਅਨੁਸ਼ਾਸਨ ਦੇ ਨਾਲ-ਨਾਲ ਭਾਵਨਾਤਮਕ ਜੁੜਾਅ ਵੀ ਬਹੁਤ ਜ਼ਰੂਰੀ ਹੈ ¢ ਉਨ੍ਹਾਂ ਨੇ ਮਾਪਿਆਂ ਨੂੰ ਸਕਰੀਨ ਟਾਈਮ ਮੈਨੇਜਮੈਂਟ, ਨਿਯਮਿਤ ਅਧਿਐਨ ਦਿਨਚਰਿਆ ਤੈਅ ਕਰਨ ਅਤੇ ਸਕਾਰਾਤਮਕ ਸੰਵਾਦ ਦੇ ਸÏਖੇ ਤੇ ਪ੍ਰਭਾਵੀ ਤਰੀਕੇ ਦੱਸੇ ¢ ਵਰਕਸ਼ਾਪ 'ਚ ਸ਼ਾਮਿਲ ਮਾਪਿਆਂ ਨੇ ਸੈਸ਼ਨ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਦੱਸਿਆ ¢ ਇਸ ਮÏਕੇ ਕਾਰਜਕ੍ਰਮ ਦੇ ਸੁਮੀਤ ਪਾਲ ਸਿੰਘ, ਮਨਪ੍ਰੀਤ ਸਿੰਘ ਗਾਬਾ, ਪਵਨ ਕਪਿਲ, ਸਚਿਨ ਖੁੱਲਰ, ਅਖਿਲ, ਜੀ.ਐਸ. ਜੱਜ, ਤਰਨਵੀਣ ਕÏਰ, ਲਾਇਨਜ਼ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਸਿੰਧੂ, ਸਾਹਿਲ ਅਰੋੜਾ, ਹਰਜੋਤ ਸਿੰਘ, ਅਨੂਪ ਚÏਹਾਨ, ਪੁਨੀਤ ਚੱਢਾ ਅਤੇ ਅÏਰਾਕ੍ਰਾਫਟ ਵੈਂਚਰਜ਼ ਪ੍ਰਮੁੱਖ ਤÏਰ 'ਤੇ ਸ਼ਾਮਿਲ ਰਹੇ, ਜਿਨ੍ਹਾਂ ਦੇ ਸਹਿਯੋਗ ਨਾਲ ਕਾਰਜਕ੍ਰਮ ਨੂੰ ਸਫ਼ਲ ਬਣਾਇਆ ਗਿਆ ¢ ਕਾਰਜਕ੍ਰਮ ਦਾ ਸਫ਼ਲ ਆਯੋਜਨ ਅਤੇ ਪ੍ਰਬੰਧਨ ਅÏਰਾਕ੍ਰਾਫਟ ਵੈਂਚਰਜ਼ ਵਲੋਂ ਕੀਤਾ ਗਿਆ¢