25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

‘ਖੇਡਾਂ ਵਤਨ ਪੰਜਾਬ ਦੀਆਂ’ ’ਚ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਖਿਡਾਰੀਆਂ ਦੀ ਵਾਲੀਬਾਲ ਟੀਮ ਨੇ ਜਿੱਤਿਆ ਪਹਿਲਾ ਇਨਾਮ

ਸ਼ਾਹਕੋਟ, 24 ਨਵੰਬਰ (ਨਗਿੰਦਰ ਸਿੰਘ ਬਾਂਸਲ)- ਪਟਿਆਲਾ ’ਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਵਾਲੀਬਾਲ ਦੇ 61-70 ਸਾਲ ਉਮਰ ਵਰਗ ਦੇ ਮੁਕਾਬਲੇ ’ਚ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਟੀਮ ਦੇ ਕੋਚ ਅੰਮ੍ਰਿਤਪਾਲ ਸਿੰਘ ਤੇ ਬਲਕਾਰ ਸਿੰਘ ਪੂੰਨੀ ਮਲਸੀਆਂ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੀ ਇਸ ਟੀਮ ਵਿਚ ਬਲਾਕ ਸ਼ਾਹਕੋਟ, ਮਹਿਤਪੁਰ, ਨੂਰਮਹਿਲ ਅਤੇ ਆਦਮਪੁਰ ਦੇ ਖਿਡਾਰੀ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 25-11-2026
ਸ਼ਾਹਕੋਟ, 24 ਨਵੰਬਰ (ਨਗਿੰਦਰ ਸਿੰਘ ਬਾਂਸਲ)- ਪਟਿਆਲਾ ’ਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਵਾਲੀਬਾਲ ਦੇ 61-70 ਸਾਲ ਉਮਰ ਵਰਗ ਦੇ ਮੁਕਾਬਲੇ ’ਚ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਟੀਮ ਦੇ ਕੋਚ ਅੰਮ੍ਰਿਤਪਾਲ ਸਿੰਘ ਤੇ ਬਲਕਾਰ ਸਿੰਘ ਪੂੰਨੀ ਮਲਸੀਆਂ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੀ ਇਸ ਟੀਮ ਵਿਚ ਬਲਾਕ ਸ਼ਾਹਕੋਟ, ਮਹਿਤਪੁਰ, ਨੂਰਮਹਿਲ ਅਤੇ ਆਦਮਪੁਰ ਦੇ ਖਿਡਾਰੀ ਸ਼ਾਮਲ ਸਨ। ਇਸ ਟੀਮ ਵਲੋਂ ਪਟਿਆਲਾ ’ਚ ਹੋਏ ਸੂਬਾ ਪੱਧਰੀ ਮੁਕਾਬਲਿਆਂ ’ਚ ਭਾਗ ਲੈ ਕੇ ਪਹਿਲਾ ਇਨਾਮ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟੀਮ ’ਚ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਦਿਲਬਾਗ ਸਿੰਘ, ਫੁੰਮਣ ਸਿੰਘ, ਜਸਵੰਤ ਸਿੰਘ, ਕੇਵਲ ਸਿੰਘ, ਅਸ਼ੋਕ ਕੁਮਾਰ (ਬਲਾਕ ਸ਼ਾਹਕੋਟ), ਸੋਮ ਰਾਜ, ਜਗਤਾਰ ਸਿੰਘ (ਬਲਾਕ ਮਹਿਤਪੁਰ), ਜਗਜੀਤ ਸਿੰਘ, ਰਾਕੇਸ਼ ਕੁਮਾਰ (ਬਲਾਕ ਨੂਰਮਹਿਲ), ਸੁਸ਼ੀਲ ਕੁਮਾਰ ਡੋਗਰਾ ਤੇ ਗੁਰਮੀਤ ਸਿੰਘ (ਬਲਾਕ ਆਦਮਪੁਰ) ਸ਼ਾਮਲ ਹਨ। ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਇਸ ਟੀਮ ਦੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜੰਡਿਆਲਾ ਮੰਜਕੀ ’ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਪੰਚ ਅਮਰਜੀਤ ਸਿੰਘ ਲੜੋਆ ਦੇ ਮਾਤਾ ਦਾ ਦਿਹਾਂਤ, ਭੋਗ 30 ਨੂੰ
Ad Position 24