ਚੌਂਕ ਮਹਿਤਾ, 18 ਦਸੰਬਰ (ਧਰਮਿੰਦਰ ਸਿੰਘ ਭੰਮਰਾ)-ਬਲਾਕ ਸੰਮਤੀ ਜ਼ੋਨ ਉਦੋ ਨੰਗਲ ਤੋਂ 'ਆਪ' ਦੀ ਉਮੀਦਵਾਰ ਬੀਬੀ ਰਜਵੰਤ ਕੌਰ ਚਾਹਲ ਪਤਨੀ ਬਲਜੀਤ ਸਿੰਘ ਚਾਹਲ (ਜਨਰਲ ਸਕੱਤਰ ਪੰਜਾਬ) ਨੇ ਇਸ ਸੀਟ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਦਰਅਸਲ ਬੀਬੀ ਚਾਹਲ ਨੇ 120 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਮਾਤ ਦੇ ਕੇ 'ਆਪ' ਦੀ ਜਿੱਤ ਦਾ ਪਰਚਮ ਲਹਿਰਾਇਆ ਹੈ | ਜਿੱਤ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਿਆਰ ਦੀ ਜਿੱਤ ਹੈ |