19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹਲਕਾ ਜੰਡਿਆਲਾ ਗੁਰੂ 'ਚ 'ਆਪ' ਦੀ ਸ਼ਾਨਦਾਰ ਜਿੱਤ • 'ਆਪ' ਨੇ 4 ਜ਼ਿਲ੍ਹਾ ਪ੍ਰੀਸ਼ਦ, 21 ਪੰਚਾਇਤ ਸੰਮਤੀ, ਅਕਾਲੀ ਦਲ ਤੇ ਕਾਂਗਰਸ ਨੇ 2-2 ਸੀਟਾਂ ਜਿੱਤੀਆਂ • ਹਰਭਜਨ ਸਿੰਘ ਈ. ਟੀ. ਓ. ਨੇ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 19-12-2025
ਜੰਡਿਆਲਾ ਗੁਰੂ, 18 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)—ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਦੇ ਆਏ ਨਤੀਜਿਆਂ 'ਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ 'ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਹਲਕੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰ ਸੀਟਾਂ ਅਤੇ ਬਲਾਕ ਸੰਮਤੀ ਦੀਆਂ ਕੁੱਲ 25 'ਚੋਂ 21 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਕਾਂਗਰਸ ਪਾਰਟੀ ਨੇ 2 ਸੀਟਾਂ ਜਿੱਤੀਆਂ | ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ 25 ਪੰਚਾਇਤ ਸੰਮਤੀ ਸੀਟਾਂ ਦੇ ਉਮੀਦਵਾਰਾਂ ਲਈ ਲਗਾਤਾਰ ਗਿਣਤੀ ਸਵੇਰ ਤੋਂ ਦੇਰ ਰਾਤ ਤੱਕ ਜੰਡਿਆਲਾ ਗੁਰੂ ਵਿਖੇ ਚੱਲਦੀ ਰਹੀ | ਪ੍ਰਾਪਤ ਹੋਏ ਨਤੀਜਿਆਂ ਅਨੁਸਾਰ ਪੰਚਾਇਤ ਸੰਮਤੀ ਦੇ ਜੋਨ ਮਹਿਤਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ ਨੇ 14 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਜੇਤੂ ਰਾਜਵਿੰਦਰ ਕੌਰ ਨੂੰ 779 ਵੋਟਾਂ, ਕਾਂਗਰਸ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਨੂੰ 765 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 373 ਵੋਟਾਂ, ਬੀ. ਜੇ. ਪੀ. ਦੀ ਰਾਣੀ ਨੂੰ 60 ਵੋਟਾਂ ਪ੍ਰਾਪਤ ਹੋਈਆਂ | ਪੰਚਾਇਤ ਸੰਮਤੀ ਦੇ ਜੋਨ ਖੱਬੇ ਰਾਜਪੂਤਾਂ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 277 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਜੇਤੂ ਰਾਜਵਿੰਦਰ ਕੌਰ ਨੂੰ 1162 ਵੋਟਾਂ, ਬੀ .ਜੇ .ਪੀ ਦੀ ਕੁਲਜੀਤ ਕੌਰ ਨੂੰ 885 ਵੋਟਾਂ ਪ੍ਰਾਪਤ ਹੋਈਆਂ | ਇਸੇ ਤਰ੍ਹਾਂ ਹੀ ਪੰਚਾਇਤ ਸੰਮਤੀ ਦੇ ਜੋਨ ਧਰਦਿਓ ਤੋਂ ਆਮ ਆਦਮੀ ਪਾਰਟੀ ਦੀ ਕੁਲਬੀਰ ਕੌਰ 255 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 1102 ਵੋਟਾਂ, ਆਜ਼ਾਦ ਉਮੀਦਵਾਰ ਜਸਬੀਰ ਕੌਰ ਨੂੰ 847 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਉਦੋ ਨੰਗਲ ਤੋਂ ਆਮ ਆਦਮੀ ਪਾਰਟੀ ਦੀ ਰਜਵੰਤ ਕੌਰ 120 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 1118 ਵੋਟਾਂ, ਆਜ਼ਾਦ ਉਮੀਦਵਾਰ ਜਤਿੰਦਰ ਕੌਰ ਨੂੰ 998 ਵੋਟਾਂ, ਅਤੇ ਬੀ ਜੇ ਪੀ ਦੀ ਉਮੀਦਵਾਰ ਕੁਲਜੀਤ ਕੌਰ ਨੂੰ 263 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਤਰਸਿੱਕਾ ਤੋਂ ਆਮ ਆਦਮੀ ਪਾਰਟੀ ਦੇ ਬਲਰਾਜ ਸਿੰਘ 225 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਇਸ ਨੂੰ ਕੁੱਲ 1089 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਸਰਨੈਲ ਸਿੰਘ ਨੂੰ 864 ਵੋਟਾਂ, ਕਾਂਗਰਸ ਦੇ ਮੇਜਰ ਸਿੰਘ ਨੂੰ 294 ਵੋਟਾਂ, ਬੀ ਜੇ ਪੀ ਦੇ ਮਨਜੀਤ ਸਿੰਘ ਨੂੰ 90 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਸੈਦਪੁਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਵਿੰਦਰ ਕੌਰ 479 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 1483 ਵੋਟਾਂ, ਕਾਂਗਰਸ ਦੇ ਉਮੀਦਵਾਰ ਰਾਜਵਿੰਦਰ ਕੌਰ ਨੂੰ 1004 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 523 ਵੋਟਾਂ, ਹਰਜਿੰਦਰ ਕੌਰ ਬੀ ਜੇ ਪੀ ਦੇ ਉਮੀਦਵਾਰ ਨੂੰ 122 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਜੱਬੋਵਾਲ ਤੋਂ ਆਮ ਆਦਮੀ ਪਾਰਟੀ ਦੇ ਸ਼ਿੰਦਰ ਸਿੰਘ 130 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਇਸ ਨੂੰ ਕੁੱਲ 1173 ਵੋਟਾਂ ਪ੍ਰਾਪਤ ਹੋਈਆਂ ਅਤੇ ਕਾਂਗਰਸ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 1043 ਵੋਟਾਂ, ਬੀ ਜੇ ਪੀ ਦੇ ਜਸਵਿੰਦਰ ਸਿੰਘ ਨੂੰ 275 ਵੋਟਾਂ ਹਰਜਪਨ ਸਿੰਘ ਆਜ਼ਾਦ ਨੂੰ 9 ਵੋਟਾਂ, ਹਰਪਾਲ ਸਿੰਘ ਆਜ਼ਾਦ ਨੂੰ 5 ਵੋਟਾਂ ਪ੍ਰਾਪਤ ਹੋਈਆਂ, ਇਸੇ ਤਰ੍ਹਾਂ ਹੀ ਪੰਚਾਇਤ ਸੰਮਤੀ ਦੇ ਜੋਨ ਸੈਦੋ ਲਹਿਲ ਤੋਂ ਆਮ ਆਦਮੀ ਪਾਰਟੀ ਦੇ ਰਵਿੰਦਰ ਸਿੰਘ 219 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਇਸ ਨੂੰ ਕੁੱਲ 1157 ਵੋਟਾਂ, ਕਾਂਗਰਸ ਦੇ ਲਖਵਿੰਦਰ ਸਿੰਘ ਨੂੰ 938 ਵੋਟਾਂ, ਬੀ ਜੇ ਪੀ ਦੇ ਜਗਤਾਰ ਸਿੰਘ ਨੂੰ 167 ਵੋਟਾਂ ਪ੍ਰਾਪਤ ਹੋਈਆਂ | ਪੰਚਾਇਤ ਸੰਮਤੀ ਜੋਨ ਟਾਂਗਰਾ ਤੋਂ ਮਨਜੀਤ ਕੌਰ 945 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 1394 ਵੋਟਾਂ ਪ੍ਰਾਪਤ ਕੀਤੀਆਂ ਅਤੇ ਬੀਜੇਪੀ ਦੀ ਪ੍ਰਭਜੋਤ ਕੌਰ ਨੇ 449 ਵੋਟਾਂ ਪ੍ਰਾਪਤ ਕੀਤੀਆਂ | ਇਸੇ ਤਰ੍ਹਾਂ ਹੀ ਜੋਨ ਰਾਣਾ ਕਾਲਾ ਤੋਂ ਆਮ ਆਦਮੀ ਪਾਰਟੀ ਦੀ ਰਜਿੰਦਰ ਕੌਰ 791 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੇ ਕੁੱਲ 1910 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸ ਦੀ ਰਣਜੀਤ ਕੌਰ ਨੇ 1119 ਵੋਟਾਂ ਪ੍ਰਾਪਤ ਕੀਤੀਆਂ, ਪੰਚਾਇਤ ਸੰਮਤੀ ਦੇ ਜੋਨ ਦਸ਼ਮੇਸ਼ ਨਗਰ ਤੋਂ ਆਪ ਦੀ ਉਮੀਦਵਾਰ ਜਸਬੀਰ ਕੌਰ 98 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 1153 ਵੋਟਾਂ ਕਾਂਗਰਸ ਦੀ ਦਲਜੀਤ ਕੌਰ ਨੂੰ 255 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਅਮਨਪ੍ਰੀਤ ਕੌਰ ਨੂੰ 393 ਵੋਟਾਂ ਬੀਜੇਪੀ ਦੀ ਸੁਖਵਿੰਦਰ ਕੌਰ ਨੂੰ 235 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਫਤਿਹਪੁਰ ਰਾਜਪੂਤਾਂ ਤੋਂ ਆਪ ਦੀ ਰੇਖਾ 163 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਨੂੰ ਕੁੱਲ 932 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਬਜੀਤ ਕੌਰ ਨੂੰ 769 ਵੋਟਾਂ ਕਾਂਗਰਸ ਦੀ ਗੁਰਜੀਤ ਕੌਰ ਨੂੰ 381 ਵੋਟਾਂ ਬੀਜੇਪੀ ਦੀ ਲਖਵਿੰਦਰ ਕੌਰ ਨੂੰ 140 ਵੋਟਾਂ ਪ੍ਰਾਪਤ ਹੋਈਆਂ | ਪੰਚਾਇਤ ਸੰਮਤੀ ਦੇ ਜੋਨ ਛਾਪਾ ਰਾਮ ਸਿੰਘ ਤੋਂ ਆਪ ਦੀ ਉਮੀਦਵਾਰ ਪਰਮਜੀਤ ਕੌਰ ਨੇ 52 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਸ ਨੂੰ ਕੁੱਲ 705 ਵੋਟਾਂ, ਕਾਂਗਰਸ ਦੀ ਪ੍ਰੀਆ ਨੂੰ 653 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੀ ਨਰਿੰਦਰ ਕੌਰ ਨੂੰ 381 ਵੋਟਾਂ, ਬੀਜੇਪੀ ਦੀ ਕੁਲਵਿੰਦਰ ਕੌਰ ਨੂੰ 152 ਵੋਟਾਂ ਪ੍ਰਾਪਤ ਹੋਈਆਂ, ਜੋਨ ਵਡਾਲਾ ਜੌਹਲ ਤੋਂ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਨੇ 2 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਸ ਨੂੰ 899 ਵੋਟਾਂ, ਕਾਂਗਰਸ ਦੇ ਸਰਬਜੀਤ ਸਿੰਘ ਨੂੰ 897 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਹਰਜੀਤ ਸਿੰਘ ਨੂੰ 481 ਵੋਟਾਂ, ਭਾਜਪਾ ਦੇ ਬਲਜਿੰਦਰ ਸਿੰਘ ਨੂੰ 130 ਵੋਟਾਂ ਪ੍ਰਾਪਤ ਹੋਈਆਂ, ਪੰਚਾਇਤ ਸੰਮਤੀ ਦੇ ਜੋਨ ਗਹਿਰੀ ਮੰਡੀ ਤੋਂ ਆਪ ਦੇ ਅਮਰੀਕ ਸਿੰਘ ਸੋਢੀ 583 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਅਤੇ ਇਸ ਨੂੰ 1231 ਵੋਟਾਂ, ਕਾਂਗਰਸ ਦੇ ਹਰਪਾਲ ਸਿੰਘ ਨੂੰ 648 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਪਾਲ ਸਿੰਘ ਨੂੰ 194 ਵੋਟਾਂ, ਭਾਜਪਾ ਦੇ ਹਰਜਿੰਦਰ ਸਿੰਘ ਨੂੰ 177 ਵੋਟਾਂ, ਆਜ਼ਾਦ ਉਮੀਦਵਾਰ ਬਲਬੀਰ ਸਿੰਘ ਨੂੰ 180 ਵੋਟਾਂ ਪ੍ਰਾਪਤ ਹੋਈਆਂ | ਇਸੇ ਤਰ੍ਹਾਂ ਹੀ ਪੰਚਾਇਤ ਸੰਮਤੀ ਦੇ ਜੋਨ ਦੇਵੀਦਾਸਪੁਰਾ ਤੋਂ ਆਪ ਦੇ ਖ਼ਜ਼ਾਨ ਸਿੰਘ 238 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਮੱਲੀਆਂ ਤੋਂ ਆਪ ਦੇ ਬਿਕਰਮਜੀਤ ਸਿੰਘ 1282 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਜਾਣੀਆਂ ਆਪ ਦੀ ਕੁਲਵਿੰਦਰ ਕੌਰ 992 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਬੁੱਟਰ ਸਿਵੀਆਂ ਤੋਂ ਆਪ ਦੇ ਮੰਗਲ ਸਿੰਘ ਜੇਤੂ ਰਹੇ, ਜੋਨ ਜਲਾਲ ਤੋਂ ਆਪ ਦੇ ਗੁਰਜਿੰਦਰ ਸਿੰਘ ਟਾਸ ਰਾਹੀਂ ਜੇਤੂ ਰਹੇ, ਜੋਨ ਗੱਗੜਭਾਣਾ ਤੋਂ ਆਪ ਦੀ ਰੂਪਿੰਦਰ ਕੌਰ ਜੇਤੂ ਰਹੇ, ਜੋਨ ਮਿਹੋਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਲਵਿੰਦਰ ਸਿੰਘ 298 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਮੱਖਣ ਵਿੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੋਧਬੀਰ ਸਿੰਘ 45 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਤਾਰਾਗੜ੍ਹ ਤੋਂ ਕਾਂਗਰਸ ਦੇ ਮਨਜੀਤ ਸਿੰਘ 4 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜੋਨ ਬੰਡਾਲਾ ਤੋਂ ਕਾਂਗਰਸ ਦੀ ਜਸਬੀਰ ਕੌਰ 6 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਆਪ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਹਲਕਾ ਜੰਡਿਆਲਾ ਗੁਰੂ ਵਿਚ ਆਪ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 2027 'ਚ ਅਕਾਲੀ ਦਲ ਦੀ ਸਰਕਾਰ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ- ਜਥੇ: ਰਣੀਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ... ਅਗਲੀ ਖ਼ਬਰ ਜ਼ੋਨ ਸੈਂਸਰਾ ਕਲਾਂ ਤੋਂ ਸੁਖਜਿੰਦਰ ਕੌਰ ਰੰਧਾਵਾ ਜੇਤੂ ਰਹੇ
Ad Position 24