ਹਰਸਾ ਛੀਨਾ/ ਰਾਜਾਸਾਂਸੀ, 18 ਦਸੰਬਰ (ਕੜਿਆਲ, ਹਰਦੀਪ ਸਿੰਘ ਖੀਵਾ)-ਬੀਤੇ ਦਿਨ ਬਲਾਕ ਸੰਮਤੀ ਹਰਸਾ ਛੀਨਾ ਦੇ ਰਿਟਰਨਿੰਗ ਅਫਸਰ-ਕਮ-ਐੱਸ.ਡੀ.ਐੱਮ. ਲੋਪੋਕੇ ਵਲੋਂ ਦੇਰ ਸ਼ਾਮ ਐਲਾਨੇ ਬਲਾਕ ਸੰੰਮਤੀ ਜ਼ੋਨ ਤੋਲਾਨੰਗਲ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਰਨਾਲੀ ਨੂੰ ਜੇਤੂ ਐਲਾਨਿਆ ਗਿਆ | ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੰਮਤੀ ਜ਼ੋਨ ਨੰਬਰ-4 ਤੋਲਾਨੰਗਲ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਵਰਨਾਲੀ ਨੂੰ 1184 ਵੋਟਾਂ ਹਾਸਿਲ ਹੋਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦਲਬੀਰ ਕੌਰ ਨੂੰ 750 ਅਤੇ ਭਾਜਪਾ ਉਮੀਦਵਾਰ ਪੁਨੀਤ ਕੌਰ ਨੂੰ 528 ਵੋਟਾਂ ਹਾਸਿਲ ਹੋਈਆਂ ਜਦਕਿ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸਦ ਜ਼ੋਨਾਂ ਦੀਆਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਕਾਰਨ ਉਮੀਦਵਾਰ ਨਹੀਂ ਸੀ | ਸੁਖਵਿੰਦਰ ਕੌਰ ਅਤੇ ਹਰਜੀਤ ਸਿੰਘ ਵਰਨਾਲੀ ਦਾ ਜਿੱਤਣ ਉਪਰੰਤ ਪਿੰਡ ਵਰਨਾਲੀ ਪੁੱਜਣ 'ਤੇ ਪਿੰਡ ਅਤੇ ਇਲਾਕਾ ਵਾਸੀਆਂ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਸਮੇਂ ਬਚਿੱਤਰ ਸਿੰਘ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਰਣਜੀਤ ਸਿੰਘ ਰਾਣਾ ਜਸਤਰਵਾਲ, ਗੁਰਬਖਸੀਸ਼ ਸਿੰਘ ਧਾਰੀਵਾਲ ਸਮੇਤ ਹੋਰ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ |