17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਆਦਰਸ਼ ਸਕੂਲ ਧਰਦਿਉ ਬੁੱਟਰ ਵਿਖੇ ਐਨੂਅਲ ਸਪੋਰਟਜ਼ ਮੀਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 20-12-2025
ਚੌਕ ਮਹਿਤਾ, 19 ਦਸੰਬਰ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਪ. ਸ. ਸ. ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਧਰਦਿਉ ਬੁੱਟਰ (ਅੰਮਿ੍ਤਸਰ) ਵਿਚ ਪਿਛਲੇ ਦਿਨੀਂ ਸਾਲਾਨਾ ਖੇਡ ਮੇਲਾ (ਐਨੂਅਲ ਸਪੋਰਟਜ਼ ਮੀਟ-2025) ਆਯੋਜਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਐੱਨ. ਸੀ. ਸੀ. ਵਿੰਗ ਦੇ ਵਿਦਿਆਰਥੀਆਂ ਨੇ ਮਾਰਚ ਪਾਸ ਪਰੇਡ ਨਾਲ ਕੀਤੀ | ਖੇਡ ਮੇਲੇ 'ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਦੌੜਾਂ, ਲੰਮੀ ਛਾਲ, ਸ਼ਾਟ-ਪੁੱਟ, ਰੀਲੇਅ ਰੇਸਾਂ, ਰੱਸਾਕਸ਼ੀ ਅਤੇ ਹੋਰ ਕਈ ਖੇਡ ਮੁਕਾਬਲਿਆਂ 'ਚ ਆਪਣੀ ਪ੍ਰਤਿਭਾ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ | ਸਮਾਗਮ ਦੇ ਅੰਤ 'ਤੇ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਪਿ੍ੰ: ਮਨਿੰਦਰ ਕੌਰ ਵਲੋਂ ਮੈਡਲ, ਸਰਟੀਫਿਕੇਟ ਅਤੇ ਇਨਾਮ ਪ੍ਰਦਾਨ ਕੀਤੇ ਗਏ | ਆਪਣੇ ਸਬੋਧਨ ਦੌਰਾਨ ਮੈਡਮ ਨੇ ਖੇਡਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਖੇਡਾਂ ਦਾ ਸਕੂਲੀ ਸਿੱਖਿਆ ਵਿਚ ਬੇਮਿਸਾਲ ਯੋਗਦਾਨ ਹੈ | ਪਿ੍ੰਸੀਪਲ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਮਨ ਲਾ ਕੇ ਮਿਹਨਤ ਕਰਨ ਅਤੇ ਖੇਡਾਂ ਵਿਚ ਨਿੱਤ ਨਵੀਆਂ ਉਚਾਈਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਵਜੋਤਪਾਲ ਕੌਰ, ਰਮਨਦੀਪ ਕੌਰ, ਵੀਨਾ, ਰਵਿੰਦਰ ਕੌਰ, ਸੁਮਿਤਾ, ਤਲਵਿੰਦਰ ਸਿੰਘ, ਸੁਮਨ ਸ਼ਰਮਾ, ਨੀਰੂ ਮਹਾਜਨ, ਜਸਪਿੰਦਰ ਕੌਰ, ਪੂਜਾ ਸ਼ਾਰਿਆ, ਸ਼ਿਲਪਾ ਸ਼ਰਮਾ, ਜਤਿੰਦਰ ਕੁਮਾਰ, ਟੇਕ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਨਿਰਮਲ ਸਿੰਘ, ਅਮਾਨਤਪ੍ਰੀਤ ਕੌਰ, ਨਵਦੀਪ ਕੌਰ, ਮਨਪ੍ਰੀਤ ਕੌਰ, ਮਨਿੰਦਰ ਕੌਰ, ਰਜਨੀ, ਰਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਤੇੜਾ ਕਲਾਂ ਤੋਂ ਅਕਾਲੀ ਉਮੀਦਵਾਰ ਕਰਮਬੀਰ ਸਿੰਘ ਚੋਣ ਜਿੱਤੇ ਅਗਲੀ ਖ਼ਬਰ ਸੰਘਣੀ ਧੁੰਦ ਦੌਰਾਨ ਤੇਜ਼ ਰਫ਼ਤਾਰ ਸਕੂਲ ਬੱਸ ਵਲੋਂ ਆਲਟੋ ਗੱਡੀ ਨੂੰ ਮਾਰੀ ਟੱਕਰ, ਵਿਦਿਆਰਥੀ ਵਾਲ-ਵਾਲ ਬਚੇ
Ad Position 24