06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਸਤਾਰ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 21-12-2025
ਅਟਾਰੀ, 20 ਦਸੰਬਰ (ਗੁਰਦੀਪ ਸਿੰਘ ਅਟਾਰੀ/ ਰਾਜਿੰਦਰ ਸਿੰਘ ਰੂਬੀ)-ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ, ਛਿੱਡਣ ਅੰਮਿ੍ਤਸਰ ਵਿਖੇ ਦਸਤਾਰ ਮੁਕਾਬਲੇ ਦਾ ਆਯੋਜਨ ਬਹੁਤ ਹੀ ਉਤਸ਼ਾਹ ਅਤੇ ਗੌਰਵ ਨਾਲ ਕੀਤਾ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਢੰਗ ਨਾਲ ਦਸਤਾਰ ਸਜਾ ਕੇ ਆਪਣੀ ਕਲਾ, ਅਨੁਸ਼ਾਸਨ ਅਤੇ ਸਿੱਖ ਪਰੰਪਰਾ ਪ੍ਰਤੀ ਸਨਮਾਨ ਦਰਸਾਇਆ | ਜੱਜ ਸਾਹਿਬਾਨ ਵਲੋਂ ਦਸਤਾਰ ਦੀ ਸਜਾਵਟ, ਸਾਫ਼- ਸੁਥਰਾਪਣ, ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਦੇ ਆਧਾਰ 'ਤੇ ਮੁਲਾਂਕਣ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਕੰਵਲਜੀਤ ਸਿੰਘ ਖੋਖਰ ਅਤੇ ਪਿ੍ੰ: ਰਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੋਟਲਾ ਸੁਲਤਾਨ ਸਿੰਘ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ 'ਚ ਜਿੱਤੇ ਨਕਦ ਇਨਾਮ ਅਗਲੀ ਖ਼ਬਰ ਕਮਲ ਜੋਤੀ ਪਬਲਿਕ ਸਕੂਲ ਵਿਖੇ ਸਫਰ-ਏ-ਸ਼ਹਾਦਤ ਗੁਰਮਤਿ ਕੈਂਪ ਲਗਾਇਆ
Ad Position 24