ਬਾਬਾ ਬਕਾਲਾ ਸਾਹਿਬ, 20 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ-18 ਵਡਾਲਾ ਕਲਾਂ ਦੀ ਵੱਕਾਰੀ ਸੀਟ ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬਾ ਕੰਵਲਪ੍ਰੀਤ ਕੌਰ ਸੁਪਤਨੀ ਸ: ਦਲਜੀਤ ਸਿੰਘ ਭੱਪੀ ਸਾਬਕਾ ਸਰਪੰਚ ਵਡਾਲਾ ਖੁਰਦ ਨੇ ਜੇਤੂ ਸਰਟੀਫਿਕੇਟ ਹਾਸਿਲ ਕਰਨ ਪਿੱਛੋਂ ਸਮੂਹ ਵੋਟਰਾਂ ਦਾ ਹਾਰਦਿਕ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਨੂੰ ਵੱਡਾ ਮਾਣ ਬਖਸ਼ਿਆ ਹੈ | ਉਨ੍ਹਾਂ ਚੋਣਾਂ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐੱਮ. ਪੀ. ਸ: ਗੁਰਜੀਤ ਸਿੰਘ ਔਜਲਾ ਵਲੋਂ ਮਿਲੇ ਮਾਣ ਸਤਿਕਾਰ ਦਾ ਵੀ ਧੰਨਵਾਦ ਕੀਤਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਦਲਬੀਰ ਸਿੰਘ, ਹਰਿੰਦਰਜੀਤ ਸਿੰਘ ਸੇਖੋਂ, ਯੁਵਰਾਜ ਸਿੰਘ ਸੋਨੂੰ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਅਮਨਦੀਪ ਸਿੰਘ ਸੇਖੋਂ, ਅਰਸ਼ਦੀਪ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਸੇਖੋਂ, ਦਲਜੀਤ ਸਿੰਘ ਸੇਖੋਂ, ਗੁਰਮੇਜ ਸਿੰਘ, ਸੇਖੋਂ, ਹਰਪ੍ਰੀਤ ਸਿੰਘ ਡੀਪੂ ਹੋਲਡਰ, ਹਰਪਾਲ ਸਿੰਘ ਦਨਿਆਲ, ਕੁਲਦੀਪ ਰਾਏ ਬੁੱਟਰ, ਬਲਦੇਵ ਸਿੰਘ ਭਲੋਜਲਾ, ਜੋਗਿੰਦਰ ਸਿੰਘ ਆੜ੍ਹਤੀ, ਬਲਦੇਵ ਸਿੰਘ, ਕਰਮਜੀਤ ਸਿੰਘ ਮੈਂਬਰ, ਗੁਰਮੀਤ ਸਿੰਘ ਦਨਿਆਲ, ਹਰਦਾਸ ਸਿੰਘ ਭਲਾਈਪੁਰ, ਸਤਿੰਦਰਬੀਰ ਸਿੰਘ ਸੇਖੋਂ ਵੀ ਹਾਜ਼ਰ ਸਨ |