06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਲਾਕ ਸੰਮਤੀ ਜ਼ੋਨ ਸਿਆਲਕਾ ਤੋਂ ਅਕਾਲੀ ਉਮੀਦਵਾਰ ਕਰਮਜੀਤ ਸਿੰਘ ਖੈੜੇ ਦੀ ਜਿੱਤ

Ad Position 21
No active advertisement
ਅਜੀਤ ਡੈਸਕ 21-12-2025
ਜੈਂਤੀਪੁਰ/ਟਾਹਲੀ ਸਾਹਿਬ, 20 ਦਸੰਬਰ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਮਜੀਠਾ ਦੇ (ਮਜੀਠਾ 2) ਜ਼ੋਨ ਸਿਆਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਦੇ ਉਮੀਦਵਾਰ ਕਰਮਜੀਤ ਸਿੰਘ ਖੇੜੇ 'ਆਪ' ਦੇ ਉਮੀਦਵਾਰ ਮਨਜੀਤ ਸਿੰਘ ਟਾਹਲੀ ਸਾਹਿਬ ਨੂੰ ਹਰਾ ਕੇ ਜੇਤੂ ਰਹੇ | ਇਸ ਮੌਕੇ ਗੱਲਬਾਤ ਕਰਦਿਆਂ ਭਗਵਾਨ ਸਿੰਘ ਫੌਜੀ, ਸਾਬਕਾ ਸਰਪੰਚ ਅੰਗਰੇਜ਼ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕੇ ਇਸ ਜਿੱਤ ਨਾਲ ਸਾਡੇ ਜਰਨੈਲ ਬਿਕਰਮ ਸਿੰਘ ਮਜੀਠੀਆ, ਹਲਕਾ ਵਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਤੇ ਭਗਵੰਤ ਸਿੰਘ ਸਿਆਲਕਾ ਦੀ ਵੱਡੀ ਜਿੱਤ ਹੋਈ ਹੈ | ਉਨ੍ਹਾਂ ਕਿਹਾ ਆਉਣ ਵਾਲੇ ਸਮੇਂ 'ਚ ਹੋਰ ਵੱਡੀ ਲੀਡ ਲੈ ਕੇ ਜਿੱਤਾਂਗੇ | ਬਿਕਰਮ ਸਿੰਘ ਮਜੀਠੀਆ ਨੂੰ ਵਿਧਾਇਕ ਬਣਾ ਕੇ ਭੇਜਾਂਗੇ, ਆਉਣ ਵਾਲੇ ਸਮੇਂ 'ਚ ਕਈ ਆਪ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਦੀ ਝਾਕ ਵਿਚ ਬੈਠੇ ਹਨ |
Ad Position 22
No active advertisement
ਪਿਛਲੀ ਖ਼ਬਰ ਜੇਤੂ ਕਾਂਗਰਸੀ ਉਮੀਦਵਾਰ ਬੀਬਾ ਕੰਵਲਪ੍ਰੀਤ ਕੌਰ ਵਲੋਂ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਬੇਦਾਦਪੁਰ ਨੂੰ ਵੱਡੀ ਐੱਲ. ਈ. ਡੀ. ਭੇਟ
Ad Position 24