06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Ad Position 21
No active advertisement
ਅਜੀਤ ਡੈਸਕ 21-12-2025
ਰਾਮ ਤੀਰਥ, 20 ਦਸੰਬਰ (ਧਰਵਿੰਦਰ ਸਿੰਘ ਔਲਖ)-ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਅੰਮਿ੍ਤਸਰ ਵਿਚ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਸਕੂਲ ਵਲੋਂ ਇੰਟਰ-ਸਕੂਲ ਕੁਇਜ਼ ਮੁਕਾਬਲਾ, ਅਸੈਂਬਲੀ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਵਿਚ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਗੁਰਬਾਣੀ ਸ਼ਬਦ ਗਾਏ, ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਬਾਅਦ ਇੰਟਰ-ਸਕੂਲ ਕੁਇੱਜ਼ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਤੋਂ ਆਈਆਂ ਟੀਮਾਂ ਨੇ ਗੁਰਮਤਿ ਇਤਿਹਾਸ ਅਤੇ ਸਿੱਖਿਆ ਸੰਬੰਧੀ ਪ੍ਰਸ਼ਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਵਿਚ ਦੂਸਰਾ ਸਥਾਨ ਦਾਤਾ ਬੰਦੀ ਛੋੜ ਪਬਲਿਕ ਸਕੂਲ ਨੇ ਹਾਸਿਲ ਕੀਤਾ, ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਐੱਮ. ਡੀ. ਭਾਈ ਅਮਨਦੀਪ ਸਿੰਘ ਵਲੋਂ ਟ੍ਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪੋਸਟਰ ਤਿਆਰੀ ਮੁਕਾਬਲੇ ਵਿਚ ਬੱਚਿਆਂ ਨੇ ਗੁਰੂ ਸਾਹਿਬ ਦੀ ਜੀਵਨੀ ਅਤੇ ਸ਼ਹੀਦੀ ਨਾਲ ਸੰਬੰਧਿਤ ਸੁੰਦਰ ਅਤੇ ਅਰਥਪੂਰਨ ਪੋਸਟਰ ਤਿਆਰ ਕੀਤੇ | ਬੱਚਿਆਂ ਦੀ ਕਲਾ, ਭਾਵਨਾ ਅਤੇ ਰਚਨਾਤਮਕਤਾ ਦੇਖਣ ਵਾਲੀ ਸੀ | ਇਸ ਅਵਸਰ 'ਤੇ ਭਾਈ ਅਮਨਦੀਪ ਸਿੰਘ, ਭਾਈ ਹਰਪ੍ਰੀਤ ਸਿੰਘ ਮੱਖੂ, ਗਿਆਨੀ ਭਗਵਾਨ ਸਿੰਘ ਜੌਹਲ, ਭਾਈ ਅਮਤੇਸ਼ਵਰ ਸਿੰਘ, ਕਥਾਵਾਚਕ ਭਾਈ ਗੁਰਚਰਨ ਸਿੰਘ ਅਤੇ ਭਾਈ ਰੋਬਿਨ ਸਿੰਘ ਵਲੋਂ ਬੱਚਿਆਂ ਨੂੰ ਇਨਾਮ ਵੰਡ ਹੌਸਲਾ ਵਧਾਇਆ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਦੇ ਜੀਵਨ ਤੋਂ ਸਿੱਖਣ ਲਈ ਪ੍ਰੇਰਿਆ | ਪਿ੍ੰ: ਆਰਤੀ ਸੂਦ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਅਜਿਹੇ ਕਾਰਜਕ੍ਰਮ ਬੱਚਿਆਂ ਵਿਚ ਨਾ ਸਿਰਫ਼ ਗਿਆਨ ਵਧਾਉਂਦੇ ਹਨ, ਸਗੋਂ ਉਨ੍ਹਾਂ ਨੂੰ ਸਾਡੀ ਮਹਾਨ ਵਿਰਾਸਤ ਨਾਲ ਵੀ ਜੋੜਦੇ ਹਨ |
Ad Position 22
No active advertisement
ਪਿਛਲੀ ਖ਼ਬਰ ਅਨੂਰੀਤ ਕੌਰ ਨੇ ਬੈਸਟ ਸਟੂਡੈਂਟ ਐਵਾਰਡ ਹਾਸਿਲ ਕੀਤਾ ਅਗਲੀ ਖ਼ਬਰ ਵੋਟਰਾਂ ਨੇ ਜਸਬੀਰ ਕੌਰ ਹੰਯਰਾ ਨੂੰ ਜਿਤਾ ਕੇ ਰਣੀਕੇ ਦੇ ਹੱਕ 'ਚ ਫਤਵਾ ਦਿੱਤਾ- ਬੁੱਟਰ ਜੇਠੂਵਾਲ
Ad Position 24