ਅਜਨਾਲਾ, 20 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਹੋਦਿਆ ਕੰਪਲੈਕਸ ਅੰਮਿ੍ਤਸਰ ਵੱਲੋਂ ਆਯੋਜਿਤ ਕੀਤੇ ਜਾਂਦੇ ਜੈਮ ਆਫ਼ ਸਹੋਦਿਆ ਐਵਾਰਡ ਇਨਾਮ ਵੰਡ ਸਮਾਰੋਹ ਵਿਚ ਸੇਂਟ ਪੀਟਰਸ ਕੋਨਵੈਂਟ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਅਨੂਰੀਤ ਕੌਰ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਕਾਰਗੁਜ਼ਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ 2025-26 ਦਾ ਬੈੱਸਟ ਸਟੂਡੈਂਟ ਐਵਾਰਡ ਦਿੱਤਾ ਗਿਆ | ਇਹ ਸਮਾਗਮ ਅਜੰਤਾ ਪਬਲਿਕ ਸਕੂਲ ਅੰਮਿ੍ਤਸਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਸੀ.ਬੀ.ਐੱਸ.ਈ. ਦੇ ਸਾਰੇ ਸਕੂਲਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰ: ਸੰਜੀਵ ਸ਼ਰਮਾ ਅਤੇ ਮੈਨੇਜਮੈਂਟ ਮੁਖੀ ਸਤਨਾਮ ਸਿੰਘ ਗੁਰਾਇਆ, ਗੁਰਨਾਮ ਸਿੰਘ ਗੁਰਾਇਆ ਤੇ ਗੁਰਪ੍ਰੀਤ ਸਿੰਘ ਵਲੋਂ ਵਿਦਿਆਰਥਣ ਅਨੂਰੀਤ ਕੌਰ ਨੂੰ ਇਸ ਐਵਾਰਡ ਲਈ ਮੁਬਾਰਕਬਾਦ ਦਿੱਤੀ |