ਜੈਂਤੀਪੁਰ/ਟਾਹਲੀ ਸਾਹਿਬ, 20 ਦਸੰਬਰ (ਭੁਪਿੰਦਰ ਸਿੰਘ ਗਿੱਲ, ਵਿਨੋਦ ਭੀਲੋਵਾਲ)-ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੀ ਇਲਾਹੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਰੂਪ 'ਚ ਜਾਪ ਕੀਤੇ ਗਏ | ਉਪਰੰਤ ਬੱਚਿਆਂ ਵਲੋਂ ਸ਼ਬਦ ਕੀਰਤਨ, ਕਥਾ, ਵਾਹਿਗੁਰੂ ਦਾ ਸਿਮਰਨ, ਕਵਿਤਾਵਾਂ ਗਾਈਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਅਰਦਾਸ ਉਪਰੰਤ ਦੁੱਧ ਅਤੇ ਫਲਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪਿ੍ੰ: ਵਰਿੰਦਰਜੀਤ ਕੌਰ, ਭੁਪਿੰਦਰਜੀਤ ਕੌਰ, ਰਾਧਾ ਸ਼ਰਮਾ, ਕਰਮਜੀਤ ਕੌਰ, ਅਮਨਦੀਪ ਕੌਰ ਕਾਦਰਾਬਾਦ, ਅਮਨਦੀਪ ਸਿਆਲਕਾ, ਅਮਨਦੀਪ ਬਾਬੋਵਾਲ, ਰਾਜਬੀਰ ਕੌਰ, ਰਮਨਦੀਪ ਕੌਰ ਪਾਖਰਪੁਰਾ, ਰਮਨਦੀਪ ਕੌਰ ਕੋਟਲੀ ਢੋਲੇ ਸ਼ਾਹ, ਹਰਜਿੰਦਰ ਕੌਰ, ਅੰਜਲੀ, ਸਹਿਜਪਾਲ ਸਿੰਘ, ਹਾਕੀ ਕੋਚ ਬਲਵੰਤ ਸਿੰਘ ਪਾਖਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਤੇ ਮਾਪੇ ਹਾਜ਼ਰ ਸਨ |