ਚੌਂਕ ਮਹਿਤਾ, 20 ਦਸੰਬਰ (ਧਰਮਿੰਦਰ ਸਿੰਘ ਭੰਮਰਾ)-ਪਿਛਲੇ ਦਿਨੀਂ ਦਸਮੇਸ਼ ਵਿੱਦਿਅਕ ਸੰਸਥਾਵਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ 350 ਸਾਲਾ ਗੁਰਤਾ ਗੱਦੀ ਦਿਵਸ, ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਾਲਾਨਾ ਖੇਡ ਸਮਾਗਮ ਕਰਵਾਏ ਗਏ | ਅੱਜ ਇਸ ਸਮਾਗਮ ਵਿਚ ਖੇਡ ਸਮਾਰੋਹ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਇਨਾਮ ਵੰਡ ਕੀਤੀ ਗਈ | ਇਸ ਸਮਾਗਮ ਦੇ ਮੁੱਖ ਮਹਿਮਾਨ ਜਤਿੰਦਰ ਸਿੰਘ ਭੰਗੂ ਇੰਜ. ਇਨ ਚੀਫ ਪੰਜਾਬ ਰਾਜ ਮੰਡੀ ਬੋਰਡ ਸਨ | ਇਸ ਸਮਾਗਮ ਦਾ ਆਗਾਜ਼ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਕਰਕੇ ਕੀਤਾ ਗਿਆ | ਦਸਮੇਸ਼ ਹੈਰੀਟੇਜ ਦੇ ਵਿਦਿਆਰਥੀਆਂ ਵਲੋਂ ਸਾਹਿਬਜ਼ਾਦਿਆਂ ਦੇ ਜੀਵਨ, ਸ਼ਹੀਦੀ ਅਤੇ ਪੰਜਾਬ ਰਾਜ ਦੇ ਇਤਿਹਾਸ ਨਾਲ ਸੰਬੰਧਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਸੰਸਥਾ ਦੇ ਐੱਮ. ਡੀ. ਹਰਸ਼ਦੀਪ ਸਿੰਘ ਨੇ ਜਤਿੰਦਰ ਸਿੰਘ ਭੰਗੂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਆਏ ਹੋਏ ਮੁੱਖ ਮਹਿਮਾਨ ਵਲੋਂ ਵੱਖ-ਵੱਖ ਪ੍ਰਤੀਯੋਗੀਤਾਵਾਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ | ਦਸਮੇਸ਼ ਪਬਲਿਕ ਸਕੂਲ 'ਚ ਚੱਲ ਰਹੇ ਤਿੰਨ ਹਾਊਸ ਸਤਲੁਜ, ਰਾਵੀ, ਬਿਆਸ ਵਿਚਾਲੇ ਜੋ ਮੁਕਾਬਲੇ ਕਰਵਾਏ ਗਏ ਉਨ੍ਹਾਂ ਵਿਚ ਕ੍ਰਮਵਾਰ ਬਿਆਸ ਹਾਊਸ ਨੇ ਪਹਿਲਾ ਸਥਾਨ, ਰਾਵੀ ਹਾਊਸ ਨੇ ਦੂਸਰਾ ਸਥਾਨ ਸਤਲੁਜ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਦਸਮੇਸ਼ ਹੈਰੀਟੇਜ ਦੇ ਤਿੰਨੋਂ ਹਾਊਸ ਇੰਡੀਅਨ, ਐਟਲਾਂਟਿਕ, ਪੈਸੇਫਿਕ ਹਾਊਸਾਂ ਵਿਚਾਲੇ ਜੋ ਮੁਕਾਬਲੇ ਕਰਵਾਏ ਗਏ | ਉਨ੍ਹਾਂ ਵਿਚ ਕ੍ਰਮਵਾਰ ਪਹਿਲਾ ਸਥਾਨ ਪੈਸਫਿਕ ਹਾਊਸ, ਦੂਸਰਾ ਸਥਾਨ ਐਟਲਾਟਿਕ ਹਾਊਸ, ਤੀਸਰਾ ਸਥਾਨ ਇੰਡੀਅਨ ਹਾਊਸ ਨੇ ਪ੍ਰਾਪਤ ਕੀਤਾ ਅਤੇ ਜੇਤੂ ਹਾਊਸਾਂ ਨੇ ਜਤਿੰਦਰ ਸਿੰਘ ਭੰਗੂ ਕੋਲੋਂ ਓਵਰ ਆਲ ਟਰਾਫੀਆਂ ਪ੍ਰਾਪਤ ਕੀਤੀਆਂ | ਸੰਸਥਾ ਦੇ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਅਤੇ ਐੱਮ. ਡੀ. ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰ: ਕੁਲਬੀਰ ਸਿੰਘ ਮਾਨ, ਅਵਤਾਰ ਸਿੰਘ ਬੁੱਟਰ ਮੈਂਬਰ ਚੀਫ ਖਾਲਸਾ ਦੀਵਾਨ, ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਪਿੰ੍ਰ: ਜਤਿੰਦਰ ਸ਼ਰਮਾ, ਹਰਪ੍ਰੀਤ ਕੌਰ, ਬਲਜੀਤ ਕੌਰ, ਰਵਿੰਦਰ ਕੌਰ, ਅਨੁਦੀਪ ਕੌਰ, ਅੰਮਿ੍ਤਪਾਲ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |