ਚੋਗਾਵਾਂ, 20 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਉਣ ਦਾਸ ਜੀ (ਪੱਤੀ ਗਿੱਲਾਂ ਦੀ) ਪਿੰਡ ਲੋਪੋਕੇ ਵਿਖੇ ਗੁਰਮਤਿ ਸਮਾਗਮ ਸਮੂਹ ਨਗਰ ਦੇ ਸਹਿਯੋਗ ਨਾਲ 21 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਬਾਬਾ ਜੀਉਣ ਦਾਸ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ 21 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਸੱਜੇ ਖੁੱਲੇ ਪੰਡਾਲ ਵਿਚ ਭਾਈ ਮੱਸਾ ਸਿੰਘ ਸਭਰਾ ਦਾ ਕਵੀਸ਼ਰੀ ਜਥਾ ਸਮੇਤ ਹੋਰ ਜਥੇ ਪਹੁੰਚ ਕੇ ਜੁੜ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ |