06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜਥੇ: ਲੋਪੋਕੇ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਉਮੀਦਵਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 21-12-2025
ਚੋਗਾਵਾਂ, 20 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਲੰਘੇ ਦਿਨੀ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਆਏ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਖਾਏ ਚੰਗੇ ਪ੍ਰਦਰਸ਼ਨ ਨਾਲ ਪਾਰਟੀ ਦਾ ਗ੍ਰਾਫ ਵਧਿਆ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਲੋਪੋਕੇ ਵਿਖੇ ਬਲਾਕ ਸੰਮਤੀ ਦੇ ਜੇਤੂ ਉਮੀਦਵਾਰ ਤਲਜਿੰਦਰ ਸਿੰਘ ਸੋਨੂ ਸੌੜੀਆਂ, ਧਰਮਿੰਦਰ ਸਿੰਘ ਲੋਪੋਕੇ, ਬਚਨ ਨਾਥ ਭਿੱਟੇਵੱਡ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇ. ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਸਨਮਾਨਿਤ ਕਰਨ ਸਮੇਂ ਕੀਤਾ | ਇਸ ਮੌਕੇ ਲੋਪੋਕੇ ਤੇ ਭਿੱਟੇਵੱਡ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਵਿਚ ਨਾਮਜਦਗੀਆਂ ਤੋਂ ਲੈ ਕੇ ਚੋਣ ਨਤੀਜੇ ਜਾਰੀ ਹੋਣ ਤੱਕ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਹੀਲਾ ਵਰਤਿਆ ਹੈ ਪਰ ਫਿਰ ਵੀ ਹਲਕਾ ਰਾਜਾਸਾਂਸੀ ਦੇ ਵਰਕਰਾਂ ਦੇ ਹੌਸਲੇ ਬੁਲੰਦ ਹਨ | ਉਨ੍ਹਾਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ | ਹਲਕੇ ਦੇ ਵੋਟਰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਮੌਜੂਦਾ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸੌੜੀਆਂ, ਪਰਮਜੀਤ ਸਿੰਘ ਡੱਲੇਕੇ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ ਲੋਪੋਕੇ, ਸਰਪੰਚ ਗੁਰਸੇਵਕ ਸਿੰਘ ਗੈਵੀ, ਸੀਨੀਅਰ ਅਕਾਲੀ ਆਗੂ ਕਸ਼ਮੀਰ ਸਿੰਘ ਲਾਵੇਂ ਨੰਬਰਦਾਰ, ਰਵਿੰਦਰ ਸਿੰਘ ਤੋਲਾ ਨੰਗਲ, ਨੰਬਰਦਾਰ/ਮੈਂਬਰ ਕਾਬਲ ਸਿੰਘ, ਰਸ਼ਪਾਲ ਸਿੰਘ ਜਗਦੇਵ ਕਲਾਂ, ਜੈਮਲ ਸਿੰਘ ਜੋਇਕੇ, ਹਰਜਿੰਦਰ ਸਿੰਘ ਬੋਪਾਰਾਏ, ਸਾਬਕਾ ਸਰਪੰਚ ਸਰਬਜੀਤ ਸਿੰਘ, ਕੁਲਦੀਪ ਸਿੰਘ ਟਪਿਆਲਾ, ਪਵਿੱਤਰ ਛੀਨਾ, ਫਰਮਾਨ ਸਿੰਘ ਸ਼ਹੂਰਾ, ਫਤਿਹ ਸਿੰਘ ਲੋਪੋਕੇ, ਜੁਗਰਾਜ ਸਿੰਘ ਪੰਜੂਰਾਏ, ਰਾਣਾ ਸਾਰੰਗੜਾ, ਨਿਸ਼ਾਨ ਸਿੰਘ ਕੱਕੜ, ਸੁਵਿੰਦਰ ਸਿੰਘ ਭੀਲੋਵਾਲ, ਸੁਖਦੇਵ ਸਿੰਘ, ਧਿਆਨ ਸਿੰਘ ਬਰਾੜ, ਅਨਮੋਲ ਸਿੰਘ ਅਦਲੀਵਾਲ, ਸੁਖਦੇਵ ਸਿੰਘ ਮਾਨਾਂਵਾਲਾ, ਹੀਰਾ ਸਿੰਘ ਭਿੰਡੀ ਸੈਦਾਂ, ਗੁਰਚਰਨ ਸਿੰਘ, ਹਜੂਰ ਸਿੰਘ, ਸੁਬੇਗ ਸਿੰਘ ਰੰਧਾਵਾ, ਲਾਡੀ ਪੱਧਰੀ, ਡਾ. ਕੇਹਰ ਸਿੰਘ ਬੁੱਟਰ, ਪ੍ਰਧਾਨ ਪੱਪੂ, ਗੁਰਮੀਤ ਸਿੰਘ ਭੱਪਾ, ਕੁਲਦੀਪ ਸਿੰਘ ਅਦਲੀਵਾਲ, ਨੰਬਰਦਾਰ ਰਣਬੀਰ ਸਿੰਘ, ਬਲਵਿੰਦਰ ਸਿੰਘ ਕੋਹਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੁਜਾਲਾ ਵਾਲਿਆਂ ਵਲੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਜੋਧਾ ਖੁਜਾਲਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਬਾਬਾ ਜੀਉਣ ਦਾਸ ਲੋਪੋਕੇ ਵਿਖੇ ਸ਼ਹੀਦੀ ਸਮਾਗਮ ਅੱਜ
Ad Position 24